ਗੋਪਾਲ ਰਾਏ ਨੇ ਪ੍ਰਦੂਸ਼ਣ ਖ਼ਿਲਾਫ਼ ਮੁਹਿੰਮ ’ਚ ਸ਼ਾਮਲ ਹੋਣ ਲਈ ਪ੍ਰੇਰਿਆ

ਔਰਤਾਂ ਨੇ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੋਰਚਾ ਸੰਭਾਲਿਆ

ਗੋਪਾਲ ਰਾਏ ਨੇ ਪ੍ਰਦੂਸ਼ਣ ਖ਼ਿਲਾਫ਼ ਮੁਹਿੰਮ ’ਚ ਸ਼ਾਮਲ ਹੋਣ ਲਈ ਪ੍ਰੇਰਿਆ

ਵਾਹਨ ਚਾਲਕ ਨੂੰ ਫੁੱਲ ਦੇ ਕੇ ਪ੍ਰਦੂਸ਼ਣ ਖ਼ਿਲਾਫ਼ ਜਾਗਰੂਕ ਕਰਦੀ ਹੋਈ ਇਕ ਔਰਤ। -ਫੋਟੋ: ਮੁਕੇਸ਼ ਅਗਰਵਾਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਅਕਤੂਬਰ
ਵਾਹਨਾਂ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਦਿੱਲੀ ਸਰਕਾਰ ਵੱਲੋਂ ਚਲਾਈ ਗਈ ‘ਰੈੱਡ ਲਾਈਟ ਆਨ, ਗੱਡੀ ਆਫ’ ਮੁਹਿੰਮ ਵਜੋਂ ਵਾਤਾਵਰਨ ਮੰਤਰੀ ਗੋਪਾਲ ਰਾਏ ਅੱਜ ਕੈਬਨਿਟ ਮੰਤਰੀ ਇਮਰਾਨ ਹੁਸੈਨ ਦੇ ਨਾਲ ਦਰਿਆਗੰਜ ਵਿੱਚ ਦਿੱਲੀ ਗੇਟ ’ਤੇ ਚਲਾਏ ਜਾ ਰਹੇ ਜਾਗਰੂਕਤਾ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਡਰਾਈਵਰਾਂ ਨੂੰ ਅਪੀਲ ਕੀਤੀ ਕਿ ਉਹ ਰੈੱਡ ਲਾਈਟ ਹੋਣ ’ਤੇ ਆਪਣੇ ਵਾਹਨ ਬੰਦ ਕਰ ਦੇਣ, ਤਾਂ ਜੋ ਰਾਜਧਾਨੀ ਵਿੱਚ ਪ੍ਰਦੂਸ਼ਣ ਨੂੰ ਘਟਾਇਆ ਜਾ ਸਕੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੁਹਿੰਮ ਦੀ ਹਮਾਇਤ ਕਰਨ ਵਾਲੇ ਘੱਟੋ ਘੱਟ ਪੰਜ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਸ ਨਾਲ ਜੋੜਨ ਲਈ ਪ੍ਰੇਰਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਦਿੱਲੀ ਵਾਸੀਆਂ ਨੂੰ ਖ਼ੁਦ ਵੀ ਇਸ ਮੁਹਿੰਮ ਨਾਲ ਜੁੜਨ ਲਈ ਹੰਭਲਾ ਮਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਾਲੰਟੀਅਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਲਾਲ ਬੱਤੀ ਉਤੇ ਆਪਣੀ ਕਾਰ ਰੋਕਣ ਲਈ ਪ੍ਰੇਰਿਤ ਕਰਨ।

ਜਾਣਕਾਰੀ ਮੁਤਾਬਿਕ ਅੱਜ ਤੋਂ ਔਰਤਾਂ ਦੀਆਂ ਸੰਸਥਾਵਾਂ ਨੇ ਵੀ ਲੋਕਾਂ ਨੂੰ ਮੁਹਿੰਮ ਪ੍ਰਤੀ ਜਾਗਰੂਕ ਕਰਨ ਲਈ ਇੱਕ ਮੋਰਚਾ ਸੰਭਾਲਿਆ ਹੈ ਅਤੇ ਇਹ ਮੁਹਿੰਮ 2 ਨਵੰਬਰ ਤੋਂ ਦਿੱਲੀ ਦੇ ਸਾਰੇ 272 ਵਾਰਡਾਂ ਵਿੱਚ ਸ਼ੁਰੂ ਕੀਤੀ ਜਾਏਗੀ। ਪਿਛਲੇ ਦਿਨੀਂ ਦਿੱਲੀ ਦੇ ਲੋਕਾਂ ਨੇ ਮਿਲ ਕੇ ਕਈ ਵੱਡੇ ਕੰਮ ਕੀਤੇ ਹਨ, ਇਸ ਵਾਰ ਉਹ ਮਿਲ ਕੇ ਪ੍ਰਦੂਸ਼ਣ ਨੂੰ ਹਰਾ ਦੇਣਗੇ। ਇਸ ਦੌਰਾਨ ਵਾਤਾਵਰਨ ਮੰਤਰੀ ਨੇ ਕਿਹਾ ਕਿ ‘ਰੈੱਡ ਲਾਈਟ ਆਨ, ਗੱਡੀ ਆਫ’ ਮੁਹਿੰਮ ਪ੍ਰਤੀ ਦਿੱਲੀ ਦੇ ਲੋਕਾਂ ਦੀ ਭਾਗੀਦਾਰੀ ਵੱਧ ਰਹੀ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਇਸ ਮੁਹਿੰਮ ਵਿਚ ਹਿੱਸਾ ਲੈ ਰਹੇ ਹਨ। ਲੋਕਾਂ ਨੂੰ ਮੁਹਿੰਮ ਪ੍ਰਤੀ ਜਾਗਰੂਕ ਕਰਨ ਲਈ ਰੈੱਡ ਲਾਈਟ ਆਨ, ਗੱਡੀ ਆਫ’ ਮੁਹਿੰਮ ਤਹਿਤ ਦਿੱਲੀ ਦੇ ਸਾਰੇ 70 ਵਿਧਾਨ ਸਭਾ ਹਲਕਿਆਂ ਵਿੱਚ ਜਾਗਰੂਕਤਾ ਪ੍ਰੋਗਰਾਮ ਚੱਲ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਾਰਪੋਰੇਟ ਘਰਾਣਿਆਂ ਨੂੰ ਬੈਂਕ ਸਥਾਪਤ ਕਰਨ ਦੀ ਆਗਿਆ ਦੇਣਾ ‘ਤਬਾਹਕੁਨ’: ਰਾਜਨ

ਕਾਰਪੋਰੇਟ ਘਰਾਣਿਆਂ ਨੂੰ ਬੈਂਕ ਸਥਾਪਤ ਕਰਨ ਦੀ ਆਗਿਆ ਦੇਣਾ ‘ਤਬਾਹਕੁਨ’: ਰਾਜਨ

* ਆਰਬੀਆਈ ਦੇ ਸਾਬਕਾ ਗਵਰਨਰ ਰਾਜਨ ਤੇ ਡਿਪਟੀ-ਗਵਰਨਰ ਅਚਾਰੀਆ ਨੇ ਤਜਵੀਜ਼...

ਭਾਰਤੀ ਤੇ ਪਤੀ ਹਰਸ਼ ਨੂੰ ਜ਼ਮਾਨਤ

ਭਾਰਤੀ ਤੇ ਪਤੀ ਹਰਸ਼ ਨੂੰ ਜ਼ਮਾਨਤ

* ਮੁਲਜ਼ਮਾਂ ਦੇ ਘਰੋਂ ਬਰਾਮਦ ਗਾਂਜਾ ਐੱਨਡੀਪੀਐੱਸ ਐਕਟ ਤਹਿਤ ‘ਘੱਟ ਮਾਤਰ...

‘ਦਿੱਲੀ ਕੂਚ’ ਲਈ ਲਾਮ ਲਸ਼ਕਰ ਨਾਲ ਤਿਆਰ ਨੇ ਖੇਤਾਂ ਦੇ ਰਾਜੇ

‘ਦਿੱਲੀ ਕੂਚ’ ਲਈ ਲਾਮ ਲਸ਼ਕਰ ਨਾਲ ਤਿਆਰ ਨੇ ਖੇਤਾਂ ਦੇ ਰਾਜੇ

ਗੁਰੂ ਘਰਾਂ ਦੇ ਸਪੀਕਰਾਂ ’ਚੋਂ ਸਵੇਰੇ-ਸ਼ਾਮ ਹੋ ਰਹੀਆਂ ਨੇ ਅਨਾਊਂਸਮੈਂਟਾਂ

ਸ਼ਹਿਰ

View All