ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਜੁਲਾਈ
ਕਸਟਮ ਵਿਭਾਗ ਨੇ ਬੀਤੇ ਦਿਨੀਂ ਐੱਲਈਡੀ ਲਾਈਟ ਵਿੱਚ ਛੁਪਾ ਕੇ ਰੱਖਿਆ 20 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ 20 ਲੱਖ ਰੁਪਏ ਦੀ ਕੀਮਤ ਦਾ 466 ਗ੍ਰਾਮ ਸੋਨਾ ਜ਼ਬਤ ਕੀਤਾ ਹੈ। ਸੋਨਾ ਇੱਕ ਐੱਲਈਡੀ ਐਮਰਜੈਂਸੀ ਲਾਈਟ ਦੇ ਅੰਦਰ ਛੁਪਾਇਆ ਹੋਇਆ ਸੀ। ਕਸਟਮ ਅਧਿਕਾਰੀਆਂ ਨੇ ਇੱਕ ਯਾਤਰੀ ਨੂੰ ਗ੍ਰੀਨ ਚੈਨਲ ਪਾਰ ਕਰਨ ਤੋਂ ਬਾਅਦ ਇੰਟਰਨੈਸ਼ਨਲ ਅਰਾਈਵਲ ਹਾਲ ਦੇ ਬਾਹਰ ਜਾਣ ਵਾਲੇ ਗੇਟ ਵੱਲ ਜਾਣ ਤੋਂ ਰੋਕਿਆ। ਯਾਤਰੀ ਰਿਆਧ ਤੋਂ ਆਈਜੀਆਈ ਹਵਾਈ ਅੱਡੇ ’ਤੇ ਪਹੁੰਚਿਆ ਸੀ। ਯਾਤਰੀ ਦੇ ਸਾਮਾਨ ਦੀ ਤਲਾਸ਼ੀ ਦੌਰਾਨ 466 ਗ੍ਰਾਮ ਵਜ਼ਨ ਦੀਆਂ ਚਾਰ ਸੋਨੇ ਦੀਆਂ ਛੜਾਂ ਬਰਾਮਦ ਹੋਈਆਂ, ਜੋ ਉਸ ਨੇ ਐੱਲਈਡੀ ਐਮਰਜੈਂਸੀ ਲਾਈਟ ਦੇ ਅੰਦਰ ਛੁਪਾ ਕੇ ਰੱਖੀਆਂ ਹੋਈਆਂ ਸਨ।