ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਅਪਰੈਲ
ਪੁਲੀਸ ਨੇ ਦਿੱਲੀ ਦੇ ਸ਼ਾਹਦਰਾ ਦੇ ਫਰਸ਼ ਬਾਜ਼ਾਰ ਇਲਾਕੇ ’ਚ ਔਰਤ ਦੀ ਚਾਕੂ ਨਾਲ ਹੱਤਿਆ ਕਰਨ ਦੇ ਦੋਸ਼ ਹੇਠ 15 ਸਾਲਾ ਲੜਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੂੰ ਸੁਧਾਰ ਕੇਂਦਰ ਭੇਜ ਦਿੱਤਾ ਗਿਆ ਹੈ ਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ’ਚ ਸਾਹਮਣੇ ਆਇਆ ਹੈ ਕਿ ਸ਼ਾਮ 7:30 ਵਜੇ ਦੇ ਕਰੀਬ 35 ਸਾਲਾ ਔਰਤ ਅਤੇ ਉਸ ਦੇ ਪਤੀ ਦਾ ਘਰ ਦੀ ਪਹਿਲੀ ਮੰਜ਼ਿਲ ’ਤੇ ਆਪਣੇ ਗੁਆਂਢੀ ਦੀ ਪਤਨੀ ਤੇ ਬੇਟੀ ਨਾਲ ਝਗੜਾ ਹੋ ਗਿਆ। ਔਰਤ ਨੇ ਕਥਿਤ ਤੌਰ ’ਤੇ ਗੁੱਸੇ ’ਚ ਲੜਕੀ ਦਾ ਹੱਥ ਮਰੋੜ ਦਿੱਤਾ। ਇਸ ਤੋਂ ਬਾਅਦ ਬੱਚੀ ਨੂੰ ਮੁੱਢਲੀ ਸਹਾਇਤਾ ਅਤੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਉਸ ਦੇ ਹੱਥ ਦਾ ਐਕਸ-ਰੇ ਕਰਵਾਇਆ ਗਿਆ ਅਤੇ ਉਸ ਨੂੰ ਘਰ ਭੇਜ ਦਿੱਤਾ ਗਿਆ। ਬਾਅਦ ’ਚ ਰਾਤ ਨੂੰ ਫਿਰ ਝਗੜਾ ਹੋ ਗਿਆ। ਇਸ ਲੜਾਈ ਦੌਰਾਨ ਲੜਕੀ ਨੇ ਔਰਤ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ।