ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਅਪਰੈਲ
ਦਿੱਲੀ ਦੇ ਰਾਜੌਰੀ ਗਾਰਡਨ ਸਿੰਘ ਸਭਾ ਵੱਲੋਂ ਸਥਾਨਕ ਨੌਜਵਾਨਾਂ ਨੂੰ ਸਵੈ-ਸੁਰੱਖਿਆ ਲਈ ਗਤਕੇ ਦੀ ਸਿਖਲਾਈ ਗੁਰਦੁਆਰੇ ਦੇ ਟੋਡਰ ਮੱਲ ਹਾਲ ਵਿੱਚ ਦਿੱਤੀ ਜਾ ਰਹੀ ਹੈ। ਗੁਰਦੁਆਰੇ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਬਕਾਇਦਾ ਮਾਹਿਰ ਵੱਲੋਂ ਇੱਥੋਂ ਦੇ ਬੱਚਿਆਂ ਨੂੰ ਗਤਕਾ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗਤਕਾ ਜਿੱਥੇ ਸਿੱਖਾਂ ਦੀ ਸਾਹਸੀ ਖੇਡ ਹੈ, ਉੱਥੇ ਹੀ ਇਸ ਦਾ ਲੰਬਾ ਇਤਿਹਾਸ ਹੈ। ਇਹ ਖੇਡ ਵਿਅਕਤੀ ਦੇ ਸਰੀਰਕ ਕੌਸ਼ਲ ਵਿੱਚ ਵਾਧਾ ਕਰਦੀ ਹੈ ਤੇ ਖੇਡਣ ਵਾਲੇ ਦੀ ਸਵੈ-ਸੁਰੱਖਿਆ ਲਈ ਵੀ ਅਹਿਮ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਗਤਕੇ ਦੀ ਸਿਖਲਾਈ ਜ਼ਰੂਰ ਲੈਣੀ ਚਾਹੀਦੀ ਹੈ ਕਿਉਂਕਿ ਸਮੇਂ ਦੀਆਂ ਚੁਣੌਤੀ ਤੇ ਬਦਲ ਰਹੇ ਆਰਥਿਕ, ਸਮਾਜਿਕ ਢਾਂਚੇ ਵਿੱਚ ਲੜਕੀਆਂ ਦੀ ਭੂਮਿਕਾ ਅਹਿਮ ਹੋ ਗਈ ਹੈ। ਇਸ ਨਾਲ ਉਹ ਆਪਣੀ ਸਵੈ ਰੱਖਿਆ ਕਰ ਸਕਦੀਆਂ ਹਨ।