ਨਵੀਂ ਦਿੱਲੀ: ਸਫਦਰਜੰਗ ਹਸਪਤਾਲ ਦੇ ਕੂੜਾ ਕਰਕਟ ਟ੍ਰੀਟਮੈਂਟ ਪਲਾਂਟ ਵਿੱਚ ਬੁੱਧਵਾਰ ਨੂੰ ਅੱਗ ਲੱਗ ਗਈ ਤੇ ਅੱਗ ਬੁਰੀ ਤਰ੍ਹਾਂ ਭੜਕ ਗਈ। ਕਿਸੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਅੱਗ ਲੱਗਣ ਦਾ ਦੁਪਹਿਰ 12.55 ਵਜੇ ਫੋਨ ਆਇਆ ਜਿਸ ਤੋਂ ਬਾਅਦ ਸੱਤ ਫਾਇਰ ਟੈਂਡਰ ਮੌਕੇ ’ਤੇ ਪਹੁੰਚ ਗਏ। ਉਸ ਨੇ ਦੱਸਿਆ ਕਿ ਅੱਗ ਨੂੰ ਦੁਪਹਿਰ 1.20 ਵਜੇ ਤੱਕ ਕਾਬੂ ਕਰ ਲਿਆ ਗਿਆ ਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। -ਪੱਤਰ ਪ੍ਰੇਰਕ