ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 11 ਸਤੰਬਰ
ਇਥੋਂ ਦੀ ਪੁਲੀਸ ਨੇ ਗੁਰੂਗ੍ਰਾਮ ਦੇ ਸ਼ਰਾਬ ਸਟੋਰਾਂ ਤੋਂ ਘਰ ਬੈਠੇ ਹੀ ਸ਼ਰਾਬ ਮੁਹੱਈਆ ਕਰਵਾਉਣ ਦੇ ਨਾਂ ’ਤੇ ਲੋਕਾਂ ਨੂੰ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੇ ਇਸ਼ਤਿਹਾਰ ਰਾਹੀਂ ਲੋਕਾਂ ਤਕ ਪਹੁੰਚ ਕੀਤੀ ਸੀ ਤੇ 200 ਤੋਂ ਵੱਧ ਜਣੇ ਉਸ ਦੇ ਝਾਂਸੇ ਵਿਚ ਆ ਗਏ ਜਿਨ੍ਹਾਂ ਨੂੰ ਉਨ੍ਹਾਂ ਦੇ ਘਰ ਸ਼ਰਾਬ ਪਹੁੰਚਾਉਣ ਦੇ ਬਹਾਨੇ ਆਨਲਾਈਨ ਪੈਸੇ ਲੈ ਲਏ। ਪੁਲੀਸ ਨੇ ਠੱਗੀ ਮਾਰਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਪਛਾਣ 23 ਸਾਲਾ ਅਜ਼ਹਰੂਦੀਨ ਖਾਨ ਰਾਜਸਥਾਨ ਦੇ ਭਰਤਪੁਰ ਵਜੋਂ ਹੋਈ ਹੈ ਅਤੇ ਉਹ ਇਹ ਕੰਮ ਆਪਣੇ ਜੱਦੀ ਸ਼ਹਿਰ ਤੋਂ ਕਰ ਰਿਹਾ ਸੀ।