ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜੂਨ
ਇਥੇ ਟਿਕਰੀ ਬਾਰਡਰ ਮੋਰਚੇ ‘ਚ ਨੌਜਵਾਨ ਸੱਥ ਦੇ ਕਾਰਕੁਨਾਂ ਵੱਲੋਂ ਮੱਖੀ-ਮੱਛਰ ਦੀ ਰੋਕਥਾਮ ਲਈ ਸਫਾਈ ਮੁਹਿੰਮ ਤਹਿਤ ਧੂੰਏਂ ਵਾਲਾ ਸਪਰੇਅ ਕੀਤਾ ਗਿਆ। ਨੌਜਵਾਨ ਸੱਥ ਦੇ ਆਗੂ ਯੁਵਰਾਜ ਸਿੰਘ ਘੁਡਾਣੀ ਕਲਾਂ ਨੇ ਕਿਹਾ ਕਿ ਪਿਛਲੇ ਦਿਨੀਂ ਹੋਈਆਂ ਬਾਰਿਸ਼ਾਂ ਕਾਰਨ ਕਈ ਜਗ੍ਹਾ ਪਾਣੀ ਖੜ੍ਹਾ ਅਤੇ ਘਾਹ ਫੂਸ ਹੋਣ ਕਾਰਨ ਦਿੱਲੀ ਮੋਰਚੇ ‘ਚ ਮੱਖੀ ਤੇ ਮੱਛਰ ਦੀ ਵੱਡੀ ਸਮੱਸਿਆ ਆਈ ਹੋਈ ਹੈ। ਮੱਛਰ ਕਾਰਨ ਲੋਕਾਂ ਨੂੰ ਰਹਿਣ ਵਿੱਚ ਵੀ ਸਮੱਸਿਆ ਆ ਰਹੀ ਹੈ ਅਤੇ ਮੱਛਰ ਕਾਰਨ ਮੋਰਚੇ ਵਿੱਚ ‘ਚ ਬਿਮਾਰੀਆਂ ਫੈਲਣ ਦਾ ਵੀ ਡਰ ਹੈ। ਇਸ ਕਾਰਨ ਨੌਜਵਾਨ ਸੱਥ ਵੱਲੋਂ ਚਲਾਈ ਸਫਾਈ ਮੁਹਿੰਮ ਤਹਿਤ ਧੂੰਏਂ ਦਾ ਸਪਰੇਅ ਕੀਤਾ ਗਿਆ ਗਿਆ ਤਾਂ ਕਿ ਮੋਰਚੇ ‘ਚ ਸ਼ਾਮਲ ਕਿਸਾਨਾਂ ਨੂੰ ਮੱਛਰ ਤੋਂ ਨਿਜਾਤ ਮਿਲ ਸਕੇ। ਇਸ ਸਰਗਰਮੀ ਵਿੱਚ ਵੱਡੀ ਗਿਣਤੀ ਨੌਜਵਾਨਾਂ ਨੇ ਹਿੱਸਾ ਲਿਆ ਤੇ ਨੌਜਵਾਨਾਂ ਦੇ ਉਪਰਾਲੇ ਦਾ ਮੋਰਚੇ ‘ਚ ਸ਼ਾਮਲ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ।