ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਜੁਲਾਈ
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਦੀ ਪ੍ਰਬੰਧਕ ਕਮੇਟੀ ਨੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਬੋਰਡ ਪ੍ਰੀਖਿਆ ਦੇਣ ਵਾਲੇ ਸਕੂਲੀ ਵਿਦਿਆਰਥੀਆਂ ਦੀ ਸ਼ਾਨਦਾਰ ਸਫ਼ਲਤਾ ਨੂੰ ਵੇਖਦੇ ਹੋਏ ਸਕੂਲ ਕੰਪਲੈਕਸ ’ਚ ਪ੍ਰੋਗਰਾਮ ਕੀਤਾ। ਬੋਰਡ ਨਤੀਜਿਆਂ ਵਿੱਚ ਝੰਡੇ ਗੱਡਣ ਵਾਲੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਕੂਲ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ। ਪ੍ਰਬੰਧਕਾਂ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਵਿੱਚ ਸਾਇੰਸ ਸਟਰੀਮ ’ਚ ਰਾਹੁਲ ਕੁਮਾਰ ਰੰਜਨ ਨੇ 93.20 ਫੀਸਦੀ ਅੰਕਾਂ ਨਾਲ ਪਹਿਲਾ ਸਥਾਨ, ਨਮਨ ਪਾਂਡੇ ਨੇ 92.61 ਫੀਸਦੀ ਅੰਕਾਂ ਨਾਲ ਦੂਜਾ ਅਤੇ ਆਰਿਅਨ ਤਿਆਗੀ ਨੇ 92.60, ਪ੍ਰਿਯਾਂਸ਼ ਸ਼ਰਮਾ, ਰਿਧਮ ਚੌਧਰੀ, ਸਿਮਰਪ੍ਰੀਤ ਕੌਰ ਨੇ 92.40 ਫੀਸਦੀ ਅੰਕਾਂ ਨਾਲ ਤੀਜੀ ਪੁਜ਼ੀਸ਼ਨ ਹਾਸਲ ਕੀਤੀ।