ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਫਰਵਰੀ
ਭਾਜਪਾ ਆਗੂ ਸ਼ਾਜ਼ੀਆ ਇਲਮੀ ਨੇ ਬਸਪਾ ਦੇ ਸਾਬਕਾ ਸੰਸਦ ਮੈਂਬਰ ਅਕਬਰ ਅਹਿਮਦ ਡੰਪੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਸ਼ਾਜ਼ੀਆ ਨੇ ਅਕਬਰ ਅਹਿਮਦ ਡੰਪੀ ’ਤੇ ਜਬਰ ਜਨਾਹ ਦਾ ਇਲਜ਼ਾਮ ਲਗਾਇਆ ਹੈ। ਦਿੱਲੀ ਦੇ ਬਸੰਤ ਕੁੰਜ ਥਾਣੇ ਵਿਚ ਬਸਪਾ ਦੇ ਸਾਬਕਾ ਸੰਸਦ ਮੈਂਬਰ ਵਿਰੁੱਧ ਐੱਫਆਈਆਰ ਦਰਜ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਘਟਨਾ 5 ਫਰਵਰੀ ਨੂੰ ਵਾਪਰੀ ਸੀ। ਭਾਜਪਾ ਆਗੂ ਸ਼ਾਜ਼ੀਆ ਇਲਮੀ ਨੇ ਦੋਸ਼ ਲਾਇਆ ਹੈ ਕਿ 5 ਫਰਵਰੀ ਨੂੰ ਉਹ ਇੱਕ ਡਿਨਰ ਵਿੱਚ ਗਈ ਸੀ, ਜਿੱਥੇ ਅਕਬਰ ਅਹਿਮਦ ਡੰਪੀ ਨੇ ਉਸ ਨਾਲ ਬਦਸਲੂਕੀ ਕੀਤੀ, ਜਿਸ ਤੋਂ ਬਾਅਦ ਉਸ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਮਿਲਣ ’ਤੇ ਪੁਲੀਸ ਨੇ ਮਾਮਲਾ ਦਰਜ ਕਰ ਲਿਆ।