ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਅਪਰੈਲ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਅਧੀਨ ਕੰਮ ਕਰ ਰਹੇ ਵੱਡੇ ਅਦਾਰੇ ਐੱਫ.ਸੀ.ਆਈ ਨੇ ਹਾੜੀ ਦੀ ਫ਼ਸਲ ਖਰੀਦਣ ਲਈ ਜੋ ਨਵੀਂ ਨੀਤੀ ਤੇ ਮਾਪ-ਦੰਡ ਤੈਅ ਕੀਤੇ ਹਨ, ਉਹ ਕਿਸਾਨ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਨਵੀਂ ਨੀਤੀਆਂ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਹੈ। ਐੱਫ.ਸੀ.ਆਈ ਦੇ ਨਵੇਂ ਖਰੜੇ ਮੁਤਾਬਿਕ ਖ਼ਰੀਦੀ ਗਈ ਕਣਕ ‘ਚ ਛੇਟੇ ਰੋੜੇ, ਮਿੱਟੀ ਆਦਿ ਦੀ ਮਾਤਰਾ ਮੌਜੂਦਾ ਹੱਦ 0.75 ਫ਼ੀਸਦੀ ਤੋਂ ਘਟਾ ਕੇ 0.50 ਫ਼ੀਸਦੀ, ਹਲਕੀ ਖ਼ਰਾਬ ਫ਼ਸਲ ਦੀ ਹੱਦ 4 ਫੀਸਦੀ ਤੋਂ ਘਟਾ ਕੇ 2 ਫੀਸਦੀ ਕੀਤੀ ਹੈ ਤੇ ਕਣਕ ਦੇ ਟੋਟੇ ਦੀ ਮਾਤਰਾ 6 ਫੀਸਦੀ ਤੋਂ ਘਟਾ ਕੇ 4 ਫੀਸਦੀ ਅਤੇ ਘਾਹ ਫੂਸ ਦੀ ਮਾਤਰਾ 0.4 ਫੀਸਦੀ ਕੀਤੀ ਹੈ। ਸਭ ਤੋਂ ਮਾੜੀ ਨੀਤੀ ਸਿੱਧੀ ਅਦਾਇਗੀ ਦੀ ਹੈ।