ਦਿੱਲੀ ਪੁਲੀਸ ਵੱਲੋਂ ਫਰਜ਼ੀ ਵੀਜ਼ਾ ਗਰੋਹ ਦਾ ਪਰਦਾਫਾਸ਼, ਅੱਠ ਗ੍ਰਿਫ਼ਤਾਰ : The Tribune India

ਦਿੱਲੀ ਪੁਲੀਸ ਵੱਲੋਂ ਫਰਜ਼ੀ ਵੀਜ਼ਾ ਗਰੋਹ ਦਾ ਪਰਦਾਫਾਸ਼, ਅੱਠ ਗ੍ਰਿਫ਼ਤਾਰ

ਦਿੱਲੀ ਪੁਲੀਸ ਵੱਲੋਂ ਫਰਜ਼ੀ ਵੀਜ਼ਾ ਗਰੋਹ ਦਾ ਪਰਦਾਫਾਸ਼, ਅੱਠ ਗ੍ਰਿਫ਼ਤਾਰ

ਫੜੇ ਗਏ ਗਰੋਹ ਤੋਂ ਬਰਾਮਦ ਨਕਦੀ ਤੇ ਦਸਤਾਵੇਜ਼ਾਂ ਬਾਰੇ ਦੱਸਦੇ ਹੋਏ ਅਧਿਕਾਰੀ।

ਪੱਤਰ ਪ੍ਰੇਰਕ

ਨਵੀਂ ਦਿੱਲੀ, 30 ਨਵੰਬਰ

ਦਿੱਲੀ ਪੁਲੀਸ ਨੇ ਫਰਜ਼ੀ ਵੀਜ਼ਾ ਰੈਕੇਟ ਦਾ ਪਰਦਾਫਾਸ਼ ਕਰਦਿਆਂ ਅੱਠ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਇਹ ਰੈਕੇਟ ਕਥਿਤ ਤੌਰ ’ਤੇ ਕਨਾਟ ਪਲੇਸ ਤੋਂ ਰੈਕੇਟ ਚਲਾਇਆ ਜਾ ਰਿਹਾ ਸੀ। ਮੁਲਜ਼ਮਾਂ ਦੀ ਪਛਾਣ ਬਲਦੇਵ ਰਾਜ, ਅੰਸ਼ ਮਦਾਨ, ਬਲਿਹਾਰ ਸਿੰਘ, ਕੁਲਦੀਪ ਸਿੰਘ, ਸ਼ਿਵਾ ਰਾਮ ਕ੍ਰਿਸ਼ਨਨ, ਸੁਨੀਲ ਬਿਸ਼ਟ, ਨੰਦਾ ਬੱਲਭ ਜੋਸ਼ੀ ਤੇ ਪੰਕਜ ਕੁਮਾਰ ਸ਼ੁਕਲਾ ਵਜੋਂ ਹੋਈ ਹੈ। ਇਹ ਰੈਕੇਟ ਮੁੱਖ ਤੌਰ ‘ਤੇ ਰਾਜ ਤੇ ਕ੍ਰਿਸ਼ਨਨ ਦੁਆਰਾ ਚਲਾਇਆ ਜਾ ਰਿਹਾ ਸੀ ਤੇ ਨੀਰਜ, ਬਿਸ਼ਟ ਅਤੇ ਸ਼ੁਕਲਾ ਦੁਆਰਾ ਸਹਾਇਤਾ ਕੀਤੀ ਜਾ ਰਹੀ ਸੀ।

ਪੁਲੀਸ ਅਧਿਕਾਰੀ ਮੁਤਾਬਕ ਉਹ ‘ਗਰੀਨ ਟੂਰ ਐਂਡ ਟ੍ਰੈਵਲ’ ਨਾਮ ਹੇਠ ਗੈਰ-ਕਾਨੂੰਨੀ ਵੀਜ਼ਾ ਸਿੰਡੀਕੇਟ ਚਲਾਉਂਦੇ ਸਨ ਤੇ ਹਰਿਆਣਾ, ਪੰਜਾਬ, ਰਾਜਸਥਾਨ, ਯੂਪੀ ਸਮੇਤ ਕਈ ਰਾਜਾਂ ਵਿੱਚ ਸਰਗਰਮ ਸਨ। ਦਿੱਲੀ ਪੁਲੀਸ ਅਪਰਾਧ ਸ਼ਾਖਾ ਨੂੰ ਇੱਕ ਅਜਿਹੇ ਰੈਕੇਟ ਬਾਰੇ ਸੂਹ ਮਿਲੀ। ਵਿਸ਼ੇਸ਼ ਪੁਲੀਸ ਕਮਿਸ਼ਨਰ (ਅਪਰਾਧ) ਰਵਿੰਦਰ ਸਿੰਘ ਯਾਦਵ ਨੇ ਦੱਸਿਆ ਕਿ ਟੀਮ ਨੇ ਇਸ ਸਬੰਧ ਵਿੱਚ ਕਈ ਥਾਵਾਂ ’ਤੇ ਛਾਪੇ ਮਾਰੇ ਅਤੇ ਇਸ ਸਬੰਧ ਵਿੱਚ ਅੱਠ ਜਣਿਆਂ ਨੂੰ ਗ੍ਰਿਫਤਾਰ ਕੀਤਾ।

ਪੁਲੀਸ ਮੁਤਾਬਕ ਮੁਲਜ਼ਮ ਪਿਛਲੇ 10 ਤੋਂ 12 ਸਾਲਾਂ ਤੋਂ ਵੱਖ-ਵੱਖ ਦੇਸ਼ਾਂ ਦੇ ਵੀਜ਼ਾ ਲਗਵਾਉਣ ਦੇ ਧੰਦੇ ਵਿਚ ਸ਼ਾਮਲ ਸਨ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਵਿਚ ਮੁਹਾਰਤ ਰੱਖਦੇ ਸਨ। ਅਜਿਹੇ ਜਾਅਲੀ ਦਸਤਾਵੇਜ਼ਾਂ ਦੇ ਚਾਹਵਾਨ ਜ਼ਿਆਦਾਤਰ ਬੇਰੁਜ਼ਗਾਰ ਨੌਜਵਾਨ ਹਨ ਜੋ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ ਜਾਣਾ ਚਾਹੁੰਦੇ ਹਨ। ਮੁਲਜ਼ਮ ਅਜਿਹੇ ਚਾਹਵਾਨਾਂ ਤੋਂ ਮੋਟੀਆਂ ਰਕਮਾਂ ਵਸੂਲਦੇ ਸਨ।

ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਚਾਰ ਬੰਗਲਾਦੇਸ਼ੀ ਤੇ ਦੋ ਨੇਪਾਲੀ ਪਾਸਪੋਰਟਾਂ ਸਣੇ 293 ਪਾਸਪੋਰਟ, ਵੱਡੀ ਗਿਣਤੀ ਵਿੱਚ ਜਾਅਲੀ ਦਸਤਾਵੇਜ਼ ਅਤੇ 5 ਲੱਖ ਰੁਪਏ ਦੀ ਕੀਮਤ ਬਰਾਮਦ ਕੀਤੀ ਗਈ ਹੈ। ਮੁਲਜ਼ਮ ਇਸ ਲਈ ਐਨਕ੍ਰਿਪਟਡ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਕਰ ਰਹੇ ਸਨ। ਇਸ ਰੈਕੇਟ ਦੇ ਜ਼ਿਆਦਾਤਰ ਮੈਂਬਰ ਅਪਰਾਧਿਕ ਪਿਛੋਕੜ ਵਾਲੇ ਹਨ।

ਬਲਦੇਵ ਰਾਜ ਇਸ ਗੈਰ-ਕਾਨੂੰਨੀ ਕਾਰੋਬਾਰ ਦਾ ਮਾਸਟਰ ਮਾਈਂਡ ਸੀ। ਉਸ ਨੇ 2003 ਵਿੱਚ ਦਿੱਲੀ ਜਾਣ ਤੋਂ ਪਹਿਲਾਂ ਪੰਜਾਬ ਵਿੱਚ ਚੋਣ ਲੜੀ ਸੀ। ਕ੍ਰਿਸ਼ਨਨ ਰੈਕੇਟ ਦੇ ਮੁੱਖ ਮਾਸਟਰਮਾਈਂਡਾਂ ਵਿੱਚੋਂ ਇੱਕ ਹੈ ਅਤੇ ਉਸ ਦੇ ਪੰਜਾਬ ਅਤੇ ਗੁਜਰਾਤ ਅਧਾਰਤ ਏਜੰਟਾਂ ਨਾਲ ਸਬੰਧ ਹਨ। ਬਿਸ਼ਟ 2010 ਵਿੱਚ ਵੀਜ਼ਾ ਧੋਖਾਧੜੀ ਨਾਲ ਸਬੰਧਤ 27 ਮਾਮਲਿਆਂ ਵਿੱਚ ਸ਼ਾਮਲ ਸੀ। ਉਹ 2012 ਵਿੱਚ ਰਾਜ ਨਾਲ ਜੁੜ ਗਿਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁੱਖ ਖ਼ਬਰਾਂ

ਸਿੱਖਜ਼ ਫਾਰ ਜਸਟਿਸ ਵਲੋਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੂੰ ਧਮਕੀ

ਸਿੱਖਜ਼ ਫਾਰ ਜਸਟਿਸ ਵਲੋਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੂੰ ਧਮਕੀ

12 ਪੱਤਰਕਾਰਾਂ ਨੂੰ ਵੀ ਦਿੱਤੀ ਚਿਤਾਵਨੀ

ਬਿਹਾਰ ਹਿੰਸਾ: ਪੁਲੀਸ ਨੇ ਸੌ ਤੋਂ ਵੱਧ ਜਣੇ ਹਿਰਾਸਤ ਵਿਚ ਲਏ

ਬਿਹਾਰ ਹਿੰਸਾ: ਪੁਲੀਸ ਨੇ ਸੌ ਤੋਂ ਵੱਧ ਜਣੇ ਹਿਰਾਸਤ ਵਿਚ ਲਏ

ਸੀਆਰਪੀਐਫ, ਐਸਐਸਬੀ ਤੇ ਆਈਟੀਬੀਪੀ ਦੀਆਂ 10 ਪੈਰਾਮਿਲਟਰੀ ਕੰਪਨੀਆਂ ਬਿਹਾ...

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਵਿਦੇਸ਼ੀ ਭਾਸ਼ਾ ’ਚ ਸਰਕਾਰੀ ਕੰਮ ਕਰਨ ’ਤੇ ਲੱਗ ਸਕਦਾ ਹੈ 89 ਲੱਖ ਦਾ ਜੁ...

ਸ਼ਹਿਰ

View All