ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਜੂਨ
ਦਿੱਲੀ ਪੁਲੀਸ ਵੱਲੋਂ ਇੱਕ ਜਾਅਲੀ ਪਾਸਪੋਰਟ ਵੀਜ਼ਾ ਗਰੋਹ ਬੇਨਕਾਬ ਕੀਤਾ ਗਿਆ ਹੈ। ਇਸ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਪੋਲੈਂਡ ਸਥਿਤ ਸਾਥੀਆਂ ਦੀ ਮਦਦ ਨਾਲ ਪੋਲੈਂਡ ਦੇ ਜਾਅਲੀ ਵੀਜ਼ਾ ਦਾ ਪ੍ਰਬੰਧ ਕਰਦੇ ਸਨ। ਇਸ ਗਰੋਹ ਦੇ ਤਾਰ ਪੰਜਾਬ ਤੇ ਹਰਿਆਣਾ ਵਿੱਚ ਜੁੜੇ ਹੋਏ ਹਨ। ਦਿੱਲੀ ਪੁਲੀਸ ਨੇ 15 ਜੂਨ ਨੂੰ ਆਈਜੀਆਈ ਹਵਾਈ ਅੱਡੇ ਤੋਂ ਸਰਬਜੀਤ ਸਿੰਘ ਨੂੰ ਫੜਿਆਂ ਜੋ ਪੋਲੈਂਡ ਦਾ ਰਿਹਾਇਸ਼ੀ ਵੀਜ਼ਾ ਲੈ ਕੇ ਸਫ਼ਰ ਕਰਨ ਜਾ ਰਿਹਾ ਸੀ। ਡੀਸੀਪੀ ਤਨੂੰ ਸ਼ਰਮਾ ਨੇ ਦੱਸਿਆ ਕਿ ਜਸਵੀਰ ਸਿੰਘ ਨੇ ਸਰਬਜੀਤ ਸਿੰਘ ਨੂੰ ਆਪਣੇ ਸਾਥੀ ਨਾਲ ਮਿਲਾਇਆ ਤੇ ਉਸ ਨੇ ਪ੍ਰਵੀਨ ਤੇ ਉਸ ਦੀ ਪਤਨੀ ਪ੍ਰਿਅੰਕਾ ਨੂੰ ਆਨਲਾਈਨ ਵੀਜ਼ਾ ਦਿੱਤਾ ਜੋ ਕਿ ਜਾਅਲੀ ਸੀ। ਪੁਲੀਸ ਵੱਲੋਂ ਇਸ ਜੋੜੇ ਨੂੰ ਰਾਜਸਥਾਨ ਦੇ ਜੈਪੁਰ ਤੋਂ ਗ੍ਰਿਫ਼ਤਾਰ ਕਰ ਲਿਆ। ਸਰਬਜੀਤ ਨੇ 60 ਹਜ਼ਾਰ ਬੈਂਕ ਰਾਹੀਂ ਤੇ ਬਾਕੀ ਰਕਮ ਪੋਲੈਂਡ ਪਹੁੰਚ ਕੇ ਦੇਣੀ ਤੈਅ ਕੀਤੀ ਸੀ।