ਖੁਦ ਨੂੰ ਗੋਲੀ ਮਾਰ ਕੇ ਡਰਾਮਾ ਰਚਣਾ ਪਿਆ ਮਹਿੰਗਾ

ਖੁਦ ਨੂੰ ਗੋਲੀ ਮਾਰ ਕੇ ਡਰਾਮਾ ਰਚਣਾ ਪਿਆ ਮਹਿੰਗਾ

ਨਵੀਂ ਦਿੱਲੀ, 4 ਮਾਰਚ

ਪੁਲੀਸ ਨੇ ਵੀਰਵਾਰ ਨੂੰ ਦੱਸਿਆ ਜਾਂਚ ਅਧਿਕਾਰੀਆਂ ਨੂੰ ਗੁਮਰਾਹ ਕਰਨ ਲਈ ਦੱਖਣੀ ਦਿੱਲੀ ਦੇ ਨੈਬ ਸਰਾਏ ਖੇਤਰ ਵਿੱਚ ਸਿਵਲ ਡਿਫੈਂਸ ਦੇ ਇੱਕ ਵਾਲੰਟੀਅਰ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਤੇ ਕਥਿਤ ਤੌਰ ’ਤੇ ਦੋ ਵਿਅਕਤੀਆਂ ਵੱਲੋਂ ਗੋਲੀ ਮਾਰਨ ਦੀ ਕਹਾਣੀ ਬਣਾ ਦਿੱਤੀ। ਪੁਲੀਸ ਨੇ ਦੱਸਿਆ ਕਿ ਸੁਜੀਤ ਕੁਮਾਰ, ਜੋ ਕਿ ਡਰਾਈਵਰ ਹੈ, ਆਪਣੀ ਪਤਨੀ ਅਤੇ ਇੱਕ 10 ਸਾਲ ਦੇ ਬੇਟੇ ਨਾਲ ਨੈਬ ਸਰਾਏ ਖੇਤਰ ਦੇ ਇੰਦਰਾ ਐਨਕਲੇਵ ਵਿੱਚ ਕਿਰਾਏ ਦੇ ਮਕਾਨ ’ਤੇ ਰਹਿੰਦਾ ਹੈ। ਕੁਮਾਰ ਇਸ ਸਮੇਂ ਏਮਜ਼ ਦੇ ਟਰਾਮਾ ਸੈਂਟਰ ਵਿੱਚ ਇਲਾਜ ਅਧੀਨ ਹੈ ਅਤੇ ਖ਼ਤਰੇ ਤੋਂ ਬਾਹਰ ਹੈ। ਪੁਲੀਸ ਨੇ ਕੁਮਾਰ ਦੀ ਪਤਨੀ ਅੰਸ਼ੂ (32) ਨੂੰ ਉਸਦੇ ਪਤੀ ਸਮੇਤ ਫਾਇਰਿੰਗ ਦੀ ਘਟਨਾ ਨੂੰ ਝੂਠਾ ਬਣਾਉਣ ਅਤੇ ਜਾਅਲੀ ਪੀਸੀਆਰ ਕਾਲ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਵੀ ਡਾਕਟਰਾਂ ਵੱਲੋਂ ਠੀਕ ਐਲਾਨੇ ਜਾਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All