ਨਵੀਂ ਦਿੱਲੀ, 18 ਫਰਵਰੀ
ਦਿੱਲੀ ਦੇ ਆਵਾਜਾਈ ਮੰਤਰੀ ਕੈਲਾਸ਼ ਗਹਿਲੋਤ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੌਮੀ ਰਾਜਧਾਨੀ ਦੀਆਂ ਸੜਕਾਂ ’ਤੇ ਅਗਲੇ ਦੋ ਮਹੀਨਿਆਂ ਵਿੱਚ ਹਜ਼ਾਰਾਂ ਇਲੈਕਟ੍ਰਿਕ ਆਟੋਰਿਕਸ਼ਾ ਚੱਲਣਗੇ। ਉਨ੍ਹਾਂ ਨੇ ਅੱਜ 20 ਈ-ਆਟੋਰਿਕਸ਼ਾ ਚਾਲਕਾਂ ਨੂੰ ਪਰਮਿਟ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਰਾਜਧਾਨੀ ਵਿੱਚ ਇਲੈਕਟ੍ਰਿਕ ਬੱਸਾਂ ਵੀ ਚਲਾਈਆਂ ਜਾਣਗੀਆਂ। ਦਿੱਲੀ ਸਰਕਾਰ ਡੀਟੀਸੀ ਲਈ 300 ਇਲੈਕਟ੍ਰਿਕ ਬੱਸਾਂ ਖਰੀਦ ਰਹੀ ਹੈ ਜਿਨ੍ਹਾਂ ਵਿੱਚੋਂ ਦੋ ਬੱਸਾਂ ਪਹਿਲਾਂ ਹੀ ਆ ਚੁੱਕੀਆਂ ਹਨ। ਸ੍ਰੀ ਗਹਿਲੋਤ ਅਨੁਸਾਰ ਹਲਕੇ ਬੈਂਗਨੀ ਰੰਗ ਦੇ ਈ-ਆਟੋਰਿਕਸ਼ਾ ਮਹਿਲਾ ਡਰਾਈਵਰਾਂ ਵੱਲੋਂ ਚਲਾਏ ਜਾਣਗੇ ਤੇ ਪੁਰਸ਼ ਡਰਾਈਵਰ ਨੀਲੇ ਰੰਗ ਦੇ ਈ-ਆਟੋਰਿਕਸ਼ਾ ਚਲਾਉਣਗੇ। -ਪੀਟੀਆਈ