ਨਵੀਂ ਦਿੱਲੀ, 5 ਦਸੰਬਰ
ਦਿੱਲੀ ਸਰਕਾਰ ਸ਼ਹਿਰ ਦੀਆਂ ਅੱਠ ਸਿੱਖਿਆ ਸੰਸਥਾਵਾਂ ਵਿੱਚ ਆਟੋਮੈਟਿਕ ਡਰਾਈਵਿੰਗ ਟੈਸਟ ਟਰੈਕ ਬਣਾਏਗੀ ਤਾਂ ਕਿ ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਦੀ ਉਡੀਕ ਘਟਾਈ ਜਾ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਰੋਡਵੇਜ਼ ਵਿਭਾਗ ਨੇ ਕਸ਼ਮੀਰੀ ਗੇਟ ਸਥਿਤ ਇੰਦਰਾ ਗਾਂਧੀ ਦਿੱਲੀ ਮਹਿਲਾ ਤਕਨੀਕੀ ਵਿਸ਼ਵਵਿਦਿਆਲਿਆ, ਬਵਾਨਾ ਵਿਸ਼ਵਵਿਦਿਆਲਿਆ, ਜਫਰਪੁਰ ਕਲਾਂ, ਮਯੂਰ ਵਿਹਾਰ, ਸ਼ਾਹਦਰਾ, ਜੇਲ੍ਹ ਰੋਡ ਤੇ ਨਰੇਲਾ ਵਿੱਚ ਪੰਜ ਆਈਟੀਆਈਜ਼ ਵਿੱਚ ਡਰਾਈਵਿੰਗ ਟੈਸਟ ਟਰੈਕ ਬਣਾਉਣ ਲਈ ਟੈਂਡਰ ਮੰਗੇ ਹਨ। -ਪੀਟੀਆਈ