ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 4 ਦਸੰਬਰ
ਇਥੇ ਅੰਤਰਰਾਸ਼ਟਰੀ ਗੀਤਾ ਮਹਾਉਤਸਵ ਸਬੰਧੀ ਅੱਜ ਸੈਣੀ ਸਕੂਲ ਬਾਬੈਨ ਵਿੱਚ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਬਲਾਕ ਸਿੱਖਿਆ ਅਧਿਕਾਰੀ ਰਣਬੀਰ ਸਿੰਘ ਦੀ ਅਗਵਾਈ ਵਿੱਚ ਗੀਤਾ ’ਤੇ ਅਧਾਰਿਤ ਇਨ੍ਹਾਂ ਮੁਕਾਬਲਿਆਂ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਬਲਾਕ ਸਿਖਿਆ ਅਧਿਕਾਰੀ ਰਣਬੀਰ ਸਿੰਘ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਬੱਚਿਆਂ ਨੂੰ ਮਹਾਨ ਗੀਤਾ ਗ੍ਰੰਥ ਸਬੰਧੀ ਜ਼ਿਆਦਾ ਤੋਂ ਜ਼ਿਆਦਾ ਗਿਆਨ ਦੇਣਾ ਹੈ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਨੂੰ 1100 ਰੁਪਏ ਦੂਜੇ ਸਥਾਨ ’ਤੇ ਰਹਿਣ ਵਾਲੇ ਨੂੰ 750 ਰੁਪਏ ਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਨੂੰ 500 ਰੁਪਏ ਤੇ ਸਾਤਵਨਾ ਪੁਰਸਕਾਰ ਜਿੱਤਣ ਵਾਲੇ ਨੂੰ 100 ਰੁਪਏ ਦਾ ਇਨਾਮ ਦਿੱਤਾ ਜਾਏਗਾ। ਲੇਖ ਮੁਕਾਬਲੇ ਵਿੱਚ ਸੁਨੀਲ ਨੇ ਪਹਿਲਾ, ਨੇਹਾ ਨੇ ਦੂਜਾ ਤੇ ਰਾਜੁਲ ਨੇ ਤੀਜਾ , ਭਾਸ਼ਣ ਵਿੱਚ ਸਿਮਰਨ ਨੇ ਪਹਿਲਾ, ਅੰਕਿਤਾ ਨੇ ਦੂਜਾ ਤੇ ਨਿਹਾਰਿਕਾ ਨੇ ਤੀਜਾ, ਸ਼ਲੋਕ ਉਚਾਰਣ ਵਿੱਚ ਰਜਨੀ ਨੇ ਪਹਿਲਾ, ਤਮੰਨਾ ਨੇ ਦੂਜਾ, ਰੇਖਾ ਨੇ ਤੀਜਾ, ਸੰਵਾਦ ਮੁਕਾਬਲੇ ਵਿੱਚ ਜਾਨਵੀ ਤੇ ਅਮਨਦੀਪ ਨੇ ਪਹਿਲਾ, ਖੁਸ਼ੀ ਤੇ ਸਾਜਨਾ ਨੇ ਦੂਜਾ, ਮੀਨਾਕਸ਼ੀ ਤੇ ਸ੍ਰਿਸ਼ਟੀ ਨੇ ਤੀਜਾ, ਪੇਂਟਿੰਗ ਵਿੱਚ ਆਇਰਨ ਨੇ ਪਹਿਲਾ, ਪਾਇਲ ਨੇ ਦੂਜਾ ਤੇ ਜਾਨਵੀ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਮ ਪਾਲ, ਗਿਆਨ ਚੰਦ ਸੈਣੀ, ਰਣਬੀਰ ਸਿੰਘ ਢੀਂਡਸਾ ਤੋਂ ਇਲਾਵਾ ਕਈ ਪਤਵੰਤੇ ਮੌਜੂਦ ਸਨ।