ਦੁਰਗੇਸ਼ ਪਾਠਕ ਵੱਲੋਂ ਨਗਰ ਨਿਗਮ ’ਤੇ ਫੰਡਾਂ ’ਚ ਘਪਲੇ ਦਾ ਦੋਸ਼ : The Tribune India

ਦੁਰਗੇਸ਼ ਪਾਠਕ ਵੱਲੋਂ ਨਗਰ ਨਿਗਮ ’ਤੇ ਫੰਡਾਂ ’ਚ ਘਪਲੇ ਦਾ ਦੋਸ਼

ਦੁਰਗੇਸ਼ ਪਾਠਕ ਵੱਲੋਂ ਨਗਰ ਨਿਗਮ ’ਤੇ ਫੰਡਾਂ ’ਚ ਘਪਲੇ ਦਾ ਦੋਸ਼

ਉਪ ਰਾਜਪਾਲ ਤੋਂ ਪਾਰਕਿੰਗ ਕੋਟੇ ਤਹਿਤ ਇਕੱਠੇ ਕੀਤੇ ਫੰਡਾਂ ਦੀ ਜਾਂਚ ਮੰਗੀ

ਪੱਤਰ ਪ੍ਰੇਰਕ

ਨਵੀਂ ਦਿੱਲੀ, 7 ਅਗਸਤ

‘ਆਪ’ ਵਿਧਾਇਕ ਦੁਰਗੇਸ਼ ਪਾਠਕ ਨੇ ਦਿੱਲੀ ਨਗਰ ਨਿਗਮ ਵਿੱਚ ਪਾਰਕਿੰਗ ਦੇ ਕੋਟੇ ਤਹਿਤ ਲੋਕਾਂ ਤੋਂ ਇੱਕਠੇ ਕੀਤੇ ਪੈਸੇ ਵਿੱਚ ਘਪਲੇ ਦੋਸ਼ ਲਾਇਆ ਤੇ ਉਪ ਰਾਜਪਾਲ ਤੋਂ ਨਗਰ ਨਿਗਮ ਦੇ ਇਸ ਫੰਡ ਬਾਰੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦੁਰਗੇਸ਼ ਪਾਠਕ ਨੇ ਕਿਹਾ ਕਿ ਦਿੱਲੀ ਨਗਰ ਨਿਗਮ ਵੱਲੋਂ ਕੌਮੀ ਰਾਜਧਾਨੀ ਦੇ ਲੋਕਾਂ ਨੂੰ ਪਾਰਕਿੰਗ ਦੀ ਸਹੂਲਤ ਦੇਣ ਅਤੇ ਕਨਵਰਜਨ ਤਹਿਤ ਜੋ ਪੈਸਾ ਲਿਆ ਜਾਂਦਾ ਹੈ, ਉਹ ਪੈਸਾ ਐਸਕਰੋ ਅਕਾਊਂਟ-ਵਿੱਚ ਜਮ੍ਹਾਂ ਹੁੰਦਾ ਹੈ। ਉਨ੍ਹਾਂ ਸੂਚਨਾ ਅਧਿਕਾਰ ਤਹਿਤ ਮਿਲੀ ਜਾਣਕਾਰੀ ਮੁਤਾਬਕ ਦਾਅਵਾ ਕੀਤਾ ਕਿ ਇਸ ਖਾਤੇ ਵਿੱਚ ਉਕਤ ਦੋਵੇਂ ਮੱਦਾਂ ਦੇ ਹੁਣ ਤੱਕ 6800 ਕਰੋੜ ਰੁਪਏ ਜਮ੍ਹਾਂ ਹੋਣੇ ਚਾਹੀਦੇ ਹਨ ਪਰ ਉੱਥੇ ਸਿਰਫ਼ ਡੇਢ ਕਰੋੜ ਹੀ ਹਨ। ਸ੍ਰੀ ਪਾਠਕ ਨੇ ਕਿਹਾ ਕਿ ਉਕਤ ਫੰਡ ਨੂੰ ਸਿਰਫ਼ ਪਾਰਕਿੰਗ, ਕਨਵਰਜ਼ਨ ਉਪਰ ਹੀ ਖਰਚ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਨਗਰ ਨਿਗਮ ਨੇ ਪਾਰਕਿੰਗ ਦੀ ਸਹੂਲਤ ਦੇਣ ਲਈ 40 ਕਰੋੜ ਹੀ ਖਰਚ ਕੀਤੇ ਹਨ ਤੇ ਬਾਕੀ ਪੈਸਾ ਕਿੱਥੇ ਗਿਆ ਉਸ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਉਪ ਰਾਜਪਾਲ ਤੋਂ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਹੈ ਕਿ ਨਿਗਮ ਵਿੱਚ 6760 ਕਰੋੜ ਦਾ ਵੱਡਾ ਘੁਟਾਲਾ ਹੋਇਆ ਹੈ ਜਿਸ ਤੋਂ ਸਾਫ਼ ਹੈ ਕਿ ਇਹ ਪੈਸਾ ਲਾਜ਼ਮੀ ਭਾਜਪ ਆਗੂਆਂ ਦੀਆਂ ਜੇਬਾਂ ਵਿੱਚ ਗਿਆ ਹੋਵੇਗਾ। ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਨੇ ਕਿਹਾ ਕਿ ਦੁਰਗੇਸ਼ ਪਾਠਕ ਨੇ ਦਿੱਲੀ ਨਗਰ ਨਿਗਮ ਉਪਰ ਝੂਠੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਨਿਗਮਾਂ ਨੂੰ ਆਰਥਿਕ ਤੌਰ ਉੱਤੇ ਬਰਬਾਦ ਕੀਤਾ ਹੈ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਨਿਗਮ ਦੇ 2200 ਕਰੋੜ ਵਿੱਚੋਂ ਬਾਕੀ ਰਕਮ ਦਿੱਲੀ ਸਰਕਾਰ ਤੁਰੰਤ ਦੇਵੇ ਤਾਂ ਜੋ ਐਸਕਰੋ ਅਕਾਊਂਟ ਦਾ ਕਰਜ਼ਾ ਚੁਕਾਇਆ ਜਾ ਸਕੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ...

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਬ੍ਰਾਜ਼ੀਲ ਤੇ ਕ੍ਰੋਏਸ਼ੀਆ ਹੋਣਗੇ ਆਹਮੋ-ਸਾਹਮਣੇ

ਸ਼ਹਿਰ

View All