ਸੰਜੇ ਯਾਦਵ
ਗੁਰੂਗ੍ਰਾਮ, 26 ਨਵੰਬਰ
ਇਥੇ ਜਨਤਕ ਨਮਾਜ਼ ਅਦਾ ਕਰਦੇ ਮੁਸਲਮਾਨਾਂ ਦਾ ਵਿਰੋਧ ਕੀਤਾ ਗਿਆ। ਇਸ ਮੌਕੇ 100 ਤੋਂ ਵੱਧ ਲੋਕਾਂ ਨੇ ਹਿੰਦੂ ਪੱਖੀ ਨਾਅਰੇ ਲਾਏ ਤੇ ਨਮਾਜ਼ ਪੜ੍ਹਦਿਆਂ ਦਾ ਹਨੂੰਮਾਨ ਚਾਲੀਸਾ ਦਾ ਜਾਪ ਕਰ ਕੇ ਵਿਘਨ ਪਾਇਆ। ਸੈਕਟਰ 37 ਥਾਣੇ ਕੋਲ ਮੁਹੰਮਦਪੁਰ ਝਾਰਸਾ, ਖੰਡਸਾ, ਨਰਸਿੰਘਪੁਰ ਅਤੇ ਖਟੋਲਾ ਪਿੰਡਾਂ ਤੋਂ ਲੋਕ ਪ੍ਰਾਰਥਨਾ ਸਥਾਨ ’ਤੇ ਇਕੱਠੇ ਹੋਏ ਅਤੇ ਉਨ੍ਹਾਂ ਨੇ ਮੁੰਬਈ ਹਮਲਿਆਂ ਦੀ 13ਵੀਂ ਬਰਸੀ ’ਤੇ 26/11 ਦੇ ਸ਼ਹੀਦਾਂ ਲਈ ਹਵਨ ਕੀਤਾ। ਉਨ੍ਹਾਂ ਜੈ ਸ੍ਰੀ ਰਾਮ ਦੇ ਨਾਅਰੇ ਵੀ ਲਾਏ।