ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਜੁਲਾਈ
ਦਿੱੱਲੀ ਸਰਕਾਰ ਦੀ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਅਮਰੀਕਾ ਵਾਸੀ ਗੁਰਿੰਦਰ ਪਾਲ ਸਿੰਘ ਜੋਸਨ ਦੀ ਭਾਈ ਮਰਦਾਨਾ ਬਾਰੇ ਲਿਖੀ ਕਿਤਾਬ ‘ਭਾਈ ਘਨ੍ਹੱਈਆ ਜੀ ਤੇ ਪੁਰਾਤਨ ਕੀਰਤਨੀਏ’ ਉਪਰ ਚਰਚਾ ਕੀਤੀ ਗਈ।
ਇਸ ਚਰਚਾ ਵਿੱਚ ਅਕਾਦਮੀ ਦੇ ਮੀਤ ਚੇਅਰਮੈਨ ਸਾਬਕਾ ਵਿਧਾਇਕ ਹਰਸ਼ਰਨ ਸਿੰਘ ਬੱਲੀ, ਤੇਜਿੰਦਰ ਪਾਲ ਸਿੰਘ ਨਲਵਾ, ਅਮਰਜੀਤ ਸਿੰਘ, ਮਨਦੀਪ ਸਿੰਘ ਛੱਤਵਾਲ ਸਮੇਤ ਹੋਰ ਸ਼ਖ਼ਸੀਅਤਾਂ ਸ਼ਾਮਲ ਹੋਈਆਂ।
ਗੁਰਿੰਦਰ ਪਾਲ ਸਿੰਘ ਜੋਸਨ ਇੰਟੀਲੈਕਚੂਅਲ ਪੰਜਾਬੀ ਚੈਂਬਰ ਆਫ ਕਾਮਰਸ ਨਾਲ ਜੁੜੇ ਹੋਏ ਹਨ ਤੇ ਅੱਜ ਕੱਲ੍ਹ ਭਾਰਤ ਆਏ ਹੋਏ ਹਨ। ਬੀਤੇ ਦਿਨੀਂ ਦਿੱਲੀ ਦੇ ਰਾਮਗੜ੍ਹੀਆ ਭਾਈਚਾਰੇ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਸੀ।
ਸ੍ਰੀ ਹਰਸ਼ਰਨ ਸਿੰਘ ਬੱਲੀ ਨੇ ਕਿਹਾ ਕਿ ਅਜਿਹੀਆਂ ਕਿਤਾਬਾਂ ਸਿੱਖ ਭਾਈਚਾਰੇ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਗਿਆਨ ਵੰਡਣ ਦਾ ਕੰਮ ਕਰਦੀਆਂ ਹਨ। ਤੇਜਿੰਦਰ ਪਾਲ ਸਿੰਘ ਨਲਵਾ ਨੇ ਲੇਖਕ ਦੀ ਉਕਤ ਕਿਤਾਬ ਦੇ ਸਰਲ ਤੇਮਿਆਰੀ ਭਾਸ਼ਾ ਵਿੱਚ ਲਿਖੇ ਜਾਣ ਦਾ ਜ਼ਿਕਰ ਕੀਤਾ। ਸ੍ਰੀ ਨਲਵਾ ਨੇ ਕਿਹਾ ਕਿ ਸਾਹਿਤਕ ਕਿਰਤਾਂ ਦੇ ਮਿਆਰ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਤੇ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਜੋ ਸਾਹਿਤਕ ਕਿਰਤਾਂ ਦੇ ਰਚੇਤਿਆਂ ਨਾਲ ਵਿਚਰ ਕੇ ਖ਼ੁਦ ਦੀ ਦਿੱਖ ਵਧਾਉਣਾ ਚਾਹੁੰਦੇ ਹਨ।