ਢੀਂਡਸਾ ਵੱਲੋਂ ਬਾਦਲ ਵਿਰੋਧੀਆਂ ਨੂੰ ਇੱਕਠੇ ਕਰਨ ਦੀ ਕੋਸ਼ਿਸ਼

ਢੀਂਡਸਾ ਵੱਲੋਂ ਬਾਦਲ ਵਿਰੋਧੀਆਂ ਨੂੰ ਇੱਕਠੇ ਕਰਨ ਦੀ ਕੋਸ਼ਿਸ਼

ਮਨਜੀਤ ਸਿੰਘ ਜੀਕੇ ਦੇ ਦਫ਼ਤਰ ਵਿੱਚ ਮੀਟਿੰਗ ਦੌਰਾਨ ਸੁਖਦੇਵ ਸਿੰਘ ਢੀਂਡਸਾ ।-ਫੋਟੋ: ਦਿਓਲ

ਪੱਤਰ ਪ੍ਰੇਰਕ

ਨਵੀਂ ਦਿੱਲੀ, 22 ਨਵੰਬਰ

ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਦਿੱਲੀ ਵਿੱਚ ਦਿੱਲੀ ਸਿੱੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਗਲੇ ਸਾਲ ਮਾਰਚ-ਅਪਰੈਲ ਵਿੱਚ ਹੋਣ ਵਾਲੀਆਂ ਸੰਭਾਵੀ ਚੋਣਾਂ ਦੇ ਮੱਦੇਨਜ਼ਰ ਬਾਦਲ ਵਿਰੋਧੀ ਧਿਰਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਜਾਰੀ ਹੈ। ਉਹ ਅੱਜ ਅਚਾਨਕ ਜਾਗੋ ਪਾਰਟੀ ਦੇ ਦਫ਼ਤਰ ਪੁੱਜੇ। ਇਸ ਤੋਂ ਪਹਿਲਾਂ ਉਹ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ ਦੀ ਪਤਨੀ ਦੇ ਸਵਰਗਵਾਸ ਹੋਣ ’ਤੇ ਦੁੱਖ ਪ੍ਰਗਟ ਕਰਨ ਲਈ ਸ੍ਰੀ ਹਿਤ ਦੇ ਦਫ਼ਤਰ ਗਏ। ਸ੍ਰੀ ਜੀਕੇ ਨਾਲ ਹੋਈ ਇਸ ਬੈਠਕ ਮਗਰੋਂ ਕਿਆਸ ਲਾਏ ਜਾਣ ਲੱਗੇ ਹਨ ਕਿ ਸ੍ਰੀ ਢੀਂਡਸਾ ਵੱਲੋਂ ਬਾਦਲ ਧੜੇ ਵਿਰੋਧੀ ਵੋਟਾਂ ਵੰਡੇ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਮੈਂਬਰ ਹਰਪ੍ਰੀਤ ਸਿੰਘ ਬੰਨੀ ਜੌਲੀ ਨੇ ਪੁਸ਼ਟੀ ਕੀਤੀ ਕਿ ਸ੍ਰੀ ਢੀਂਡਸਾ ਨੇ ਦਿੱਲੀ ਕਮੇਟੀ ਚੋਣਾਂ ਲਈ ਇਹ ਬੈਠਕ ਵਿੱਚ ਚਰਚਾ ਕੀਤੀ ਤੇ ਉਹ ਪਹਿਲਾਂ ਹੀ ਆਖਦੇ ਆਏ ਹਨ ਕਿ ਸਿੱਖ ਵੋਟਰਾਂ ਨੂੰ ਬਦਲ ਦਿੱਤਾ ਜਾਵੇ। ਬੈਠਕ ਵਿੱਚ ਜਾਗੋ ਦੇ ਦਿੱਲੀ ਦੇ ਪ੍ਰਧਾਨ ਚਮਨ ਸਿੰਘ, ਬੁੱਧੀਜੀਵੀ ਡਾ. ਹਰਮੀਤ ਸਿੰਘ,ਮਨਜੀਤ ਸਿੰਘ ਜੀਕੇ ਤੇ ਹੋਰ ਆਗੂ ਸ਼ਾਮਲ ਹੋਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All