ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਮਾਰਚ
ਪੰਜਾਬ ਸਟੂਡੈਂਟਸ ਯੂਨੀਅਨ, ਪ੍ਰੋਗਰੈਸਿਵ ਡੈਮੋਕ੍ਰੇਟਿਕ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵਲੋਂ ਅੱਜ ਇੱਥੇ ਜੰਤਰ ਮੰਤਰ ਵਿੱਚ ਮੋਦੀ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ । ਵਿਦਿਆਰਥੀ ਯੂਕਰੇਨ ਜੰਗ ਦੌਰਾਨ ਉੱਥੇ ਫਸੇ ਭਾਰਤੀ ਵਿਦਿਆਰਥੀਆਂ ਨੂੰ ਤੁਰੰਤ ਭਾਰਤ ਵਾਪਸ ਲਿਆਉਣ, ਅਤੇ ਉਨ੍ਹਾਂ ਦੀ ਰਹਿੰਦੀ ਪੜ੍ਹਾਈ ਨੂੰ ਭਾਰਤ ਦੇ ਮੈਡੀਕਲ ਕਾਲਜਾਂ ਵਿੱਚ ਪੂਰੀ ਕਰਨਾ ਯਕੀਨੀ ਬਣਾਉਣ ਅਤੇ ਮੋਦੀ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਭਵਿੱਖ ਲਈ ਕੋਈ ਠੋਸ ਉਪਰਾਲਾ ਨਾ ਕਰਨ ਅਤੇ ਵਿਦਿਆਰਥੀਆਂ ਨੂੰ ਭਾਰਤ ਵਾਪਸ ਬੁਲਾਉਣ ਵਿੱਚ ਕੀਤੀ ਦੇਰੀ ਖ਼ਿਲਾਫ਼ ਰੋਸ ਪ੍ਰਗਟਾ ਰਹੇ ਸਨ। ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੀਐੱਸਯੂ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਰੰਧਾਵਾ, ਜਨਰਲ ਸਕੱਤਰ ਅਮਨਦੀਪ ਸਿੰਘ ਤੇ ਪ੍ਰੈੱਸ ਸਕੱਤਰ ਮੰਗਲਜੀਤ ਪੰਡੋਰੀ ਨੇ ਕਿਹਾ ਯੂਕਰੇਨ ਉਪਰ ਥੋਪੀ ਜੰਗ ਲਈ ਸਾਮਰਾਜੀ ਸ਼ਕਤੀਆਂ ਰੂਸ, ਅਮਰੀਕਾ ਅਤੇ ਯੂਰਪੀਨ ਯੂਨੀਅਨ ਨੂੰ ਜ਼ਿੰਮੇਵਾਰ ਹੈ। ਰੂਸ ਅਤੇ ਅਮਰੀਕਾ ਦੀ ਅਗਵਾਈ ਵਾਲੇ ਫੌਜੀ ਗੱਠਜੋੜ ਨਾਟੋ ਯੂਕਰੇਨ ਦੇ ਕੁਦਰਤੀ ਸੋਮਿਆਂ ਨੂੰ ਲੁੱਟਣਾ ਚਾਹੁੰਦੇ ਹਨ। ਇਸ ਲਈ ਇਹ ਸਾਮਰਾਜੀ ਸ਼ਕਤੀਆਂ ਯੂਕਰੇਨ ਨੂੰ ਜੰਗ ਦਾ ਮੈਦਾਨ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੰਗ ਆਮ ਲੋਕਾਂ ਲਈ ਤਬਾਹੀ ਲੈ ਕੇ ਆਉਂਦੀ ਹੈ। ਇਸ ਜੰਗ ਦਾ ਵਿਰੋਧ ਲਾਜਮੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਜੰਗ ਲਾਜ਼ਮੀ ਤੌਰ ‘ਤੇ ਸਾਮਰਾਜਵਾਦੀ ਸ਼ਕਤੀਆਂ ਦਰਮਿਆਨ ਤਿੱਖੇ ਹੋ ਰਹੇ ਟਕਰਾਅ ਦਾ ਨਤੀਜਾ ਹੈ। ਅਮਰੀਕਾ ਅਤੇ ਰੂਸ ਇਸ ਜੰਗ ਵਿੱਚ ਆਪਣੇ ਹਿੱਤ ਵਿਚ ਬਹਾਨੇ ਬਣਾ ਰਹੇ ਹਨ। ਪੀਡੀਐਸੱਯੂ ਦੇ ਆਗੂ ਰਾਜੀਵ ਨੇ ਕਿਹਾ ਕਿ ਭਾਰਤ ਵਿੱਚ ਮੈਡੀਕਲ ਸਿੱਖਿਆ ਬਹੁਤ ਮਹਿੰਗੀ ਹੈ। ਰੂਸ ਯੂਕਰੇਨ ਜੰਗ ਕਾਰਨ ਭਾਰਤ ਦੇ ਹਜ਼ਾਰਾਂ ਵਿਦਿਆਰਥੀ ਜੋ ਭਾਰਤ ਦੇ ਮੁਕਾਬਲੇ ਸਸਤੀ ਮੈਡੀਕਲ ਦੀ ਸਿੱਖਿਆ ਲਈ ਯੂਕਰੇਨ ਪੜ੍ਹਨ ਗਏ ਸਨ ਅੱਜ ਉਨ੍ਹਾਂ ਦਾ ਭਵਿੱਖ ਫਿਰ ਖ਼ਤਰੇ ਵਿੱਚ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਵਿਦਿਆਰਥੀਆਂ ਦੀ ਪੜ੍ਹਾਈ ਅਖੀਰਲੇ ਸਾਲਾਂ, ਤੇ ਕਈਆਂ ਦੀ ਅੱਧ ਵਿਚਾਲੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਮੰਗ ਕਰਦੀ ਹੈ ਕਿ ਭਾਰਤ ਸਰਕਾਰ ਇਨ੍ਹਾਂ ਵਿਦਿਆਰਥੀਆਂ ਦਾ ਭਾਰਤ ਦੇ ਮੈਡੀਕਲ ਕਾਲਜਾਂ ਵਿੱਚ ਡਿਗਰੀਆਂ ਪੂਰੀਆਂ ਕਰਵਾਉਣਾ ਯਕੀਨੀ ਬਣਾਵੇ । ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਰੁਪਿੰਦਰ ਚੌਦਾ ਅਤੇ ਮੰਗਾ ਆਜ਼ਾਦ ਨੇ ਕਿਹਾ ਕਿ ਨਾਟੋ ਫੌਜੀ ਗਠਬੰਧਨ ਭੰਗ ਕੀਤਾ ਜਾਵੇ, ਯੂਕਰੇਨ ਵਿੱਚੋਂ ਰੂਸੀ ਫੌਜ ਬਾਹਰ ਕੱਢੀ ਜਾਵੇ ਤੇ ਅਮਨ ਸ਼ਾਂਤੀ ਬਹਾਲ ਕੀਤੀ ਜਾਵੇ।
ਆਇਸਾ ਕਾਰਕੁਨਾਂ ਨੇ ਏਬੀਵੀਪੀ ਖਿਲਾਫ਼ ਰੈਲੀ ਕੱਢੀ
ਨਵੀਂ ਦਿੱਲੀ (ਪੱਤਰ ਪ੍ਰੇਰਕ):ਏਆਈਐੱਸਏ. ਦੇ ਕਾਰਕੁਨਾਂ ’ਤੇ ਏਬੀਵੀਪੀ ਦੇ ਗੁੰਡਿਆਂ ਵੱਲੋਂ ਕੀਤੇ ਗਏ ਹਮਲਿਆਂ ਵਿਰੁੱਧ ਆਇਸਾ ਨੇ ਅੱਜ ਦਿੱਲੀ ਯੂਨੀਵਰਸਿਟੀ ਵਿੱਚ ਮਾਰਚ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਦਸ ਦਿਨਾਂ ਵਿੱਚ, ਏਬੀਵੀਪੀ ਦੇ ਲੁਟੇਰਿਆਂ ਨੇ ਤੁਸ਼ਾਰ ਡੇਢਾ ਸਮੇਤ ਅਰਬਿੰਦੋ ਕਾਲਜ, ਸੱਤਿਆਵਤੀ ਕਾਲਜ ਅਤੇ ਵਿਜੇ ਨਗਰ ਵਿੱਚ ਏਆਈਐਸਏ ਦੇ ਕਾਰਕੁਨਾਂ ਉੱਤੇ ਹਮਲੇ ਕੀਤੇ ਹਨ। ਇਹ ਮਾਰਚ ਉੱਤਰੀ ਦਿੱਲੀ ਦੇ ਸਾਰੇ ਕਾਲਜਾਂ ਵਿੱਚ ਗਿਆ, ਜਿਸ ਵਿੱਚ ਵਿਦਿਆਰਥੀ ਲਗਾਤਾਰ ਸ਼ਾਮਲ ਹੁੰਦੇ ਗੲ ਤੇ ਵਿਜੇ ਨਗਰ ਵਿੱਚ ਜਾ ਕੇ ਮਾਰਚ ਸਮਾਪਤ ਹੋਇਆ। ਵਿਦਿਆਰਥੀਆਂ ਨੇ ਕੈਂਪਸ ਦੇ ਅੰਦਰ ਏਬੀਵੀਪੀ ਦੀ ਗੁੰਡਾਗਰਦੀ ਵਿਰੁੱਧ ਨਾਅਰੇਬਾਜ਼ੀ ਕੀਤੀ। ਸਮਾਪਤੀ ‘ਤੇ, ਆਇਸਾ ਦੇ ਪ੍ਰਧਾਨ, ਸਵਾਲੀ ਪ੍ਰਕਾਸ਼ ਨੇ ਕਿਹਾ ਕਿ ਵਿਦਿਆਰਥੀਆਂ ਨੇ ਏਬੀਵੀਪੀ ਦੀ ਪੈਸੇ ਅਤੇ ਬਾਹੂਬਲ ਦੀ ਰਾਜਨੀਤੀ ਨੂੰ ਨਕਾਰ ਦਿੱਤਾ ਹੈ। ਏਬੀਵੀਪੀ ਦੇ ਗੁੰਡੇ ਆਇਸਾ ਦੇ ਤਾਜ਼ਾ ਵਿਕਾਸ ਅਤੇ ਤਾਕਤ ਤੋਂ ਡਰਦੇ ਹਨ। ਉਨ੍ਹਾਂ ਕਿਹਾ ਕਿ ਆਇਸਾ ਨੇ ਸੰਕਲਪ ਲਿਆ ਹੈ ਕਿ ਏਬੀਵੀਪੀ ਦੇ ਸਾਰੇ ਹਮਲਿਆਂ ਦਾ ਮੁਕਾਬਲਾ ਦਿੱਲੀ ਯੂਨੀਵਰਸਿਟੀ ਦੇ ਦ੍ਰਿੜ ਸੰਕਲਪ ਵਿਦਿਆਰਥੀਆਂ ਵੱਲੋਂ ਇੱਕ ਹਿੰਸਾ ਮੁਕਤ ਕੈਂਪਸ ਲਈ ਇਕੱਠੇ ਖੜ੍ਹੇ ਹੋਣ ਨਾਲ ਕੀਤਾ ਜਾਵੇਗਾ।
ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ ਲੱਗਿਆ: ਆਗੂ
ਪੀਡੀਐਸੱਯੂ ਦੇ ਆਗੂ ਰਾਜੀਵ ਨੇ ਕਿਹਾ ਕਿ ਭਾਰਤ ਵਿੱਚ ਮੈਡੀਕਲ ਸਿੱਖਿਆ ਬਹੁਤ ਮਹਿੰਗੀ ਹੋਣ ਕਾਰਨ ਵਿਦਿਆਰਥੀ ਯੂਕਰੇਨ ਪੜ੍ਹਨ ਗਏ ਸਨ । ਜੰਗ ਲੱਗਣ ਕਾਰਨ ਇਨ੍ਹਾਂ ਵਿਦਿਆਰਥੀਆਂ ਦਾ ਭਵਿੱਖ ਅੱਜ ਦਾਅ ’ਤੇ ਲੱਗ ਿਗਆ ਹੈ। ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪੇ ਵੀ ਬਹੁਤ ਪ੍ਰੇਸ਼ਾਨ ਹਨ।