ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜੁਲਾਈ
ਦਿੱਲੀ ਦੇ ਕਈ ਹਸਪਤਾਲਾਂ ਵਿੱਚ ਸੈਨੀਟੇਸ਼ਨ ਵਰਕਰਾਂ ਦੀ ਛਾਂਟੀ ਕੀਤੇ ਜਾਣ ਖ਼ਿਲਾਫ਼ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਨੂੰ ਬੁੱਧੀਜੀਵੀਆਂ, ਸਮਾਜਿਕ ਕਾਰਕੁਨਾਂ ਤੇ ਵਿਦਿਆਰਥੀਆਂ ਨੇ ਸਮਰਥਨ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਗ਼ੈਰਕਾਨੂੰਨੀ ਛਾਂਟੀ ਵਿਰੁੱਧ ਲੈਡੀ ਹਾਰਡਿੰਗ ਮੈਡੀਕਲ ਕਾਲਜ ਤੇ ਹਸਪਤਾਲ ਕੰਪਲੈਕਸ ਦੇ ਸੈਨੀਟੇਸ਼ਨ ਵਰਕਰਾਂ ਦੇ ਸੰਘਰਸ਼ ਦੇ 72ਵੇਂ ਦਿਨ ਅੱਜ ਜੰਤਰ-ਮੰਤਰ ਵਿੱਚ ਇਕਜੁੱਟਤਾ ਜਨਤਕ ਮੀਟਿੰਗ ਕੀਤੀ ਗਈ। ਠੇਕੇ ’ਤੇ ਰੱਖੇ ਮੈਡੀਕਲ ਸਟਾਫ ਦੀ ਛਾਂਟੀ ਤੋਂ ਬਾਅਦ, ਦਿੱਲੀ ਦੇ ਵੱਖ-ਵੱਖ ਹਸਪਤਾਲਾਂ ਵਿੱਚ ਸਫ਼ਾਈ ਕਰਮਚਾਰੀਆਂ ਦੀ ਵੱਡੇ ਪੱਧਰ ’ਤੇ ਛਾਂਟੀ ਕੀਤੀ ਗਈ ਹੈ। ਇਕੱਲੇ ਐਲਐਚਐਮਸੀ ਦੇ ਹਸਪਤਾਲ ਕੰਪਲੈਕਸ ਵਿੱਚ, ਜਿਸ ਵਿੱਚ ਲੇਡੀ ਹਾਰਡਿੰਗ ਮੈਡੀਕਲ ਕਾਲਜ, ਸੁਚੇਤਾ ਕ੍ਰਿਪਲਾਨੀ ਹਸਪਤਾਲ ਅਤੇ ਕਲਾਵਤੀ ਸਰਨ ਚਿਲਡਰਨ ਹਸਪਤਾਲ ਸ਼ਾਮਲ ਹਨ, ਲਗਪਗ 357 ਠੇਕੇ ’ਤੇ ਸਫ਼ਾਈ ਕਰਮਚਾਰੀਆਂ ਦੀ ਛਾਂਟੀ ਕੀਤੀ ਗਈ ਹੈ। ਇਹ ਕਰਮਚਾਰੀ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਸੰਸਥਾ ਵਿੱਚ ਕੰਮ ਕਰ ਰਹੇ ਹਨ ਅਤੇ ਹੁਣ ਮਨਮਾਨੇ ਢੰਗ ਨਾਲ ਛਾਂਟੀ ਕੀਤੀ ਜਾ ਰਹੀ ਹੈ।
ਸਫ਼ਾਈ ਕਰਮਚਾਰੀ ਅੰਦੋਲਨ ਦੇ ਕੌਮੀ ਕਨਵੀਨਰ ਬੇਜ਼ਵਾਦਾ ਵਿਲਸਨ ਨੇ ਮੀਟਿੰਗ ਵਿੱਚ ਕਿਹਾ, ‘ਇਹ ਅਜਿਹਾ ਕਿਉਂ ਹੈ ਕਿ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੇ ਇੱਕ ਸੰਸਥਾ ਵੱਲੋਂ ਸਫ਼ਾਈ ਕਰਮਚਾਰੀਆਂ ਨੂੰ ਬਹਾਲ ਕਰਨ ਲਈ ਹਾਈ ਕੋਰਟ ਦੇ ਹੁਕਮ ਦੀ ਏਨੀ ਖੁੱਲ੍ਹ ਕੇ ਉਲੰਘਣਾ ਕੀਤੀ ਜਾ ਰਹੀ ਹੈ।’’ ਸੀਨੀਅਰ ਪੱਤਰਕਾਰ ਅਨਿਲ ਚਮੜੀਆ ਨੇ ਕਿਹਾ, ‘ਸਵੱਛਤਾ ਕਰਮਚਾਰੀਆਂ ਦਾ ਮੌਜੂਦਾ ਸੰਘਰਸ਼ ਉਨ੍ਹਾਂ ਲੋਕਾਂ ਲਈ ਬਰਾਬਰੀ ਦੇ ਅਧਿਕਾਰਾਂ ਨੂੰ ਯਕੀਨੀ ਬਣਾਉਣ ਲਈ ਬਹੁਤ ਮਹੱਤਵਪੂਰਨ ਸੰਘਰਸ਼ ਹੈ, ਜਿਨ੍ਹਾਂ ਨੂੰ ਜਾਤ-ਪਾਤ ਦੇ ਕਿੱਤੇ ’ਚ ਧੱਕਿਆ ਗਿਆ ਹੈ। ਕਿਸੇ ਵੀ ਸੰਸਥਾ ਦੇ ਕੰਮਕਾਜ ਲਈ ਸਵੱਛਤਾ ਸਭ ਤੋਂ ਜ਼ਰੂਰੀ ਕੰਮ ਹੈ ਜੋ ਸਮਾਜਿਕ ਗਤੀਸ਼ੀਲਤਾ ਅਤੇ ਆਰਥਿਕ ਅਧਿਕਾਰਾਂ ਦੇ ਹਰ ਦਾਇਰੇ ਤੋਂ ਵਾਂਝੇ ਹਨ। ਸਥਿਤੀ ਜੀਵਨ ਬਦਤਰ ਬਣਾ ਦਿੱਤਾ ਹੈ।