ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੁਲਾਈ
ਦਿੱਲੀ ਸਰਕਾਰ ਦੇ ਲੋਕ ਉਸਾਰੀ ਵਿਭਾਗ ਮੰਤਰੀ ਸਤਿੰਦਰ ਜੈਨ ਦੇ ਨਾਲ ਅੱਜ ਜਾਗੋ ਪਾਰਟੀ ਦੇ ਸਾਂਝੇ ਵਫ਼ਦ ਨੇ ਗੁਰਦੁਆਰਾ ਸੀਸਗੰਜ ਸਾਹਿਬ ਤੇ ਗੁਰਦੁਆਰਾ ਮਜਨੂੰ ਟੀਲਾ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਹੋ ਰਹੀ ਪਰੇਸ਼ਾਨੀ ਸਬੰਧੀ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸੀਸਗੰਜ ਸਾਹਿਬ ਕਾਰ ਪਾਰਕਿੰਗ ਨੂੰ ਜ਼ਮੀਨਦੋਜ਼ ਟਨਲ ਨਾਲ ਜੋੜਨ, ਮਜਨੂੰ ਟੀਲਾ ਗੁਰਦੁਆਰਾ ਦੇ ਬਾਹਰ ਫੁੱਟ ਓਵਰਬ੍ਰਿੱਜ ਬਣਾਉਣ ਦੀ ਮੰਗ ਕੀਤੀ ਗਈ। ‘ਆਪ’ ਦੇ ਵਿਧਾਇਕ ਪ੍ਰਹਿਲਾਦ ਸਿੰਘ ਸਾਹਨੀ ਨੇ ਇਸ ਮੁਲਾਕਾਤ ਦਾ ਪ੍ਰਬੰਧ ਕੀਤਾ। ਜੀਕੇ ਨੇ ਕਿਹਾ ਕਿ ਸੰਗਤ ਨੂੰ ਗੁਰਦਵਾਰਾ ਸੀਸਗੰਜ ਸਾਹਿਬ ਕਾਰ ਨਾਲ ਜਾਣ ਉੱਤੇ ਰੋਕਣ ਦਾ ਮਨਮਾਨਾ ਫ਼ੈਸਲਾ ਸਰਕਾਰ ਵੱਲੋਂ ਲਿਆ ਗਿਆ ਹੈ। ਟਰੈਫ਼ਿਕ ਪੁਲੀਸ ਵੱਲੋਂ ਚਾਂਦਨੀ ਚੌਕ ’ਚ ਆਵਾਜਾਈ ਸਾਧਨਾਂ ਦੀ ਸਵੇਰੇ 9 ਵਜੇ ਵੱਲੋਂ ਰਾਤ 9 ਵਜੇ ਤੱਕ ਨੋ ਐਂਟਰੀ ਕਰ ਦਿੱਤੀ ਗਈ ਹੈ, ਉਲੰਘਣਾ ਕਰਨ ਉੱਤੇ 20000/ ਰੁਪਏ ਜੁਰਮਾਨਾ ਹੈ। ਮਜਨੂੰ ਟੀਲਾ ਸਾਹਿਬ ਦੇ ਬਾਹਰ ਲਾਲ ਬੱਤੀ ਦੇ ਕੱਟ ਬੰਦ ਹੋਣ ਨਾਲ ਪਰੇਸ਼ਾਨੀ ਹੋ ਰਹੀ ਹੈ।