ਨਵੀਂ ਦਿੱਲੀ, 16 ਅਪਰੈਲ
ਯਮੁਨਾ ਵਿੱਚ ਪ੍ਰਦੂਸ਼ਣ ਵਧ ਰਿਹਾ ਹੈ ਤੇ ਪਾਣੀ ਸਾਫ ਕਰਨ ਵਾਲੇ ਪਲਾਂਟਾਂ ਦਾ ਕੰਮ ਪ੍ਰਭਾਵਿਤ ਹੋਇਆ ਹੈ। ਦਿੱਲੀ ਜਲ ਬੋਰਡ ਨੇ ਹਰਿਆਣਾ ਨੂੰ ਕਿਹਾ ਹੈ ਕਿ ਇਸ ਪ੍ਰਦੂਸ਼ਣ ਨੂੰ ਤੁਰੰਤ ਰੋਕਿਆ ਜਾਵੇ ਤੇ ਕੌਮੀ ਰਾਜਧਾਨੀ ਨੂੰ ਪਾਣੀ ਦੀ ਸਪਲਾਈ ਵਧਾਈ ਜਾਵੇ। ਦਿੱਲੀ ਜਲ ਬੋਰਡ ਨੇ ਇਸ ਮਾਮਲੇ ਵਿਚ ਤੁਰੰੰਤ ਕਦਮ ਚੁੱਕਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਘੱਟ ਉਤਪਾਦਨ ਕਾਰਨ ਦਿੱਲੀ ਦੇ ਕੁਝ ਹਿੱਸਿਆਂ ਵਿਚ ਪਾਣੀ ਦਾ ਸੰਕਟ ਪੈਦਾ ਹੋ ਰਿਹਾ ਹੈ।