ਦਿੱਲੀ ਦੰਗੇ: ਜੈ ਸ੍ਰੀ ਰਾਮ ਨਾ ਕਹਿਣ ’ਤੇ ਕੀਤੀ 9 ਮੁਸਲਮਾਨਾਂ ਦੀ ਹੱਤਿਆ: ਪੁਲੀਸ

ਚਾਰਜਸ਼ੀਟ ਮੁਤਾਬਕ ਕੱਟੜ ਹਿੰਦੂਤਵ ਏਕਤਾ ਵੱਟਸਐਪ ਗਰੁੱਪ ਬਣਾ ਕੇ ਇਕ-ਦੂਜੇ ਨੂੰ ਦਿੱਤੇ ਗਏ ਹਥਿਆਰ

ਦਿੱਲੀ ਦੰਗੇ: ਜੈ ਸ੍ਰੀ ਰਾਮ ਨਾ ਕਹਿਣ ’ਤੇ ਕੀਤੀ 9 ਮੁਸਲਮਾਨਾਂ ਦੀ ਹੱਤਿਆ: ਪੁਲੀਸ

ਨਵੀਂ ਦਿੱਲੀ, 3 ਜੁਲਾਈ

ਦਿੱਲੀ ਪੁਲੀਸ ਨੇ ਅਦਾਲਤ ਵਿਚ ਦਾਇਰ ਕੀਤੀ ਆਪਣੀ ਚਾਰਜਸ਼ੀਟ ਵਿਚ ਕਿਹਾ ਹੈ ਕਿ ਫਰਵਰੀ ਵਿਚ ਉੱਤਰ-ਪੂਰਬੀ ਦਿੱਲੀ ਵਿਚ ਹੋਏ ਦੰਗਿਆਂ ਦੌਰਾਨ ਕੁਝ ਦੰਗਾਕਾਰੀਆਂ ਵੱਟਸਐਪ ਗਰੁੱਪ ਰਾਹੀਂ ਇਕ-ਦੂਜੇ ਦੇ ਸੰਪਰਕ ਵਿਚ ਸਨ ਤੇ ਜੈ ਸ੍ਰੀ ਰਾਮ ਨਾ ਕਹਿਣ ’ਤੇ ਉਨ੍ਹਾਂ ਨੇ 9 ਮੁਸਲਮਾਨਾਂ ਦੀ ਹੱਤਿਆ ਕਰ ਦਿੱਤੀ। ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਸਾਰੇ ਮੁਲਜ਼ਮ ਮੁਸਲਮਾਨਾਂ ਤੋਂ ਬਦਲਾ ਲੈਣ ਲਈ 25 ਫਰਵਰੀ ਨੂੰ ਬਣਾਏ ਕੱਟੜ ਹਿੰਦੂਤਵ ਏਕਤਾ ਗੁਰੱਪ ਨਾਲ ਜੁੜੇ ਸਨ। ਇਨ੍ਹਾਂ ਲੋਕਾਂ ਨੇ ਇਸ ਗਰੁੱਪ ਦੀ ਵਰਤੋਂ ਇਕ-ਦੂਜੇ ਨਾਲ ਸੰਪਰਕ ਰੱਖਣ ਤੇ ਇਕ-ਦੂਜੇ ਨੂੰ ਹਥਿਆਰ ਅਤੇ ਗੋਲਾ ਬਾਰੂਦ ਮੁਹੱਈਆ ਕਰਾਉਣ ਲਈ ਕੀਤੀ ਸੀ। ਚਾਰਜਸ਼ੀਟ 'ਚ ਕਿਹਾ ਗਿਆ ਹੈ ਕਿ ਵਟਸਐਪ ਗਰੁੱਪ ਬਣਾਉਣ ਵਾਲਾ ਫ਼ਰਾਰ ਹੈ। ਚਾਰਜਸ਼ੀਟ ਵਿੱਚ ਕਿਹਾ ਗਿਆ ਕਿ 25 ਫਰਵਰੀ ਨੂੰ 12:49 ਮਿੰਟ 'ਤੇ' ਕੱਟੜ ਹਿੰਦੂਤਵ ਏਕਤਾ 'ਗਰੁੱਪ ਬਣਾਇਆ ਗਿਆ ਸੀ। ਸ਼ੁਰੂ ਵਿਚ ਸਮੂਹ ਦੇ 125 ਮੈਂਬਰ ਸਨ। ਇਨ੍ਹਾਂ 125 ਵਿਅਕਤੀਆਂ ਵਿਚੋਂ 47 ਜਣੇ 8 ਮਾਰਚ ਨੂੰ ਇਸ ਸਮੂਹ ਵਿਚੋਂ ਬਾਹਰ ਗਏ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All