ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਦਸੰਬਰ
ਕੌਮੀ ਰਾਜਧਾਨੀ ਦੇ ਦਵਾਰਕਾ ਜ਼ਿਲ੍ਹੇ ‘ਚ ਇੰਸਪੈਕਟਰ ਪੱਧਰ ‘ਤੇ ਤਾਇਨਾਤ ਪੁਲੀਸ ਮੁਲਜ਼ਮ ਹੁਣ ਹਫਤਾਵਾਰੀ ਛੁੱਟੀ ਦਾ ਲਾਭ ਲੈ ਸਕਣਗੇ। ਪੁਲੀਸ ਦੇ ਡਿਪਟੀ ਕਮਿਸ਼ਨਰ ਸ਼ੰਕਰ ਚੌਧਰੀ ਦੇ ਹੁਕਮਾਂ ਅਨੁਸਾਰ ਦਵਾਰਕਾ ਜ਼ਿਲ੍ਹੇ ਵਿੱਚ ਤਾਇਨਾਤ ਐੱਸਐੱਚਓ, ਇੰਸਪੈਕਟਰ (ਕਾਨੂੰਨ ਤੇ ਵਿਵਸਥਾ) ਤੇ ਇੰਸਪੈਕਟਰ ਜਾਂਚ ਨਵੇਂ ਬਣਾਏ ਗਏ ਰੋਸਟਰ ਅਨੁਸਾਰ ਹਫ਼ਤਾਵਾਰੀ ਛੁੱਟੀ ਦੇ ਦਿਨ ਦਾ ਲਾਭ ਲੈਣਗੇ। ਸ੍ਰੀ ਚੌਧਰੀ ਨੇ ਕਿਹਾ ਕਿ ਰੋਸਟਰ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਕਿਸੇ ਵੀ ਦਿਨ, ਕਿਸੇ ਵੀ ਸਬ-ਡਿਵੀਜ਼ਨ ਵਿੱਚ ਘੱਟੋ-ਘੱਟ ਦੋ ਐੱਸਐੱਚਓ’ਜ਼ ਦੀ ਮੌਜੂਦਗੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਬ-ਡਿਵੀਜ਼ਨ ਦੇ ਕਿਸੇ ਥਾਣੇ ਵਿੱਚ ਕਿਸੇ ਵੀ ਐਮਰਜੈਂਸੀ ਸਥਿਤੀ ਦੇ ਬਹਾਨੇ ਆਖਰੀ ਸਮੇਂ ‘ਤੇ ਬਾਕੀ ਦੇ ਰੱਦ ਹੋਣ ਦੀ ਸੰਭਾਵਨਾ ਘੱਟ ਹੋਵੇਗੀ। ਹੁਕਮ ਵਿੱਚ ਲਿਖਿਆ ਗਿਆ ਹੈ, ‘ਉਪਰੋਕਤ ਹਫਤਾਵਾਰੀ ਆਰਾਮ ਤਾਂ ਹੀ ਰੱਦ ਕੀਤਾ ਜਾਵੇਗਾ ਜੇਕਰ ਏਸੀਪੀ ਸਬ-ਡਿਵੀਜ਼ਨ ਇਸ ਲਈ ਸਿਫ਼ਾਰਸ਼ ਕਰਦਾ ਹੈ ਤੇ ਮੁਲਾਂਕਣ ਕਰਦਾ ਹੈ ਕਿ ਹਫ਼ਤਾਵਾਰੀ ਆਰਾਮ ਨੂੰ ਰੱਦ ਕਰਨ ਦੀ ਸਿਫ਼ਾਰਿਸ਼ ਪੂਰੀ ਤਰ੍ਹਾਂ ਅਟੱਲ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਦਵਾਰਕਾ ਜ਼ਿਲ੍ਹੇ ਵਿੱਚ ਚਾਰ ਸਬ-ਡਿਵੀਜ਼ਨਾਂ ਤੇ ਇੱਕ ਆਪਰੇਸ਼ਨ ਯੂਨਿਟ ਹੈ। ਸਾਈਬਰ ਸੈੱਲ ਪੁਲੀਸ ਸਟੇਸ਼ਨ ਦੇ ਐੱਸਐੱਚਓ, ਜੋ ਕਿ ਆਪਰੇਸ਼ਨ ਯੂਨਿਟ ਦੇ ਅਧੀਨ ਆਉਂਦੇ ਹਨ ਨੂੰ ਹਰ ਐਤਵਾਰ ਨੂੰ ਆਰਾਮ ਦਾ ਦਿਨ ਮਿਲੇਗਾ।