ਨਵੀਂ ਦਿੱਲੀ, 27 ਅਕਤੂਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗਾਜ਼ੀਪੁਰ ਡੰਪ ਸਾਈਟ ਦੇ ਨਿਰੀਖਣ ਦੌਰਾਨ ਕਿਹਾ ਕਿ ਗਾਜ਼ੀਪੁਰ ਵਿੱਚ ਕੂੜੇ ਦਾ ਪਹਾੜ ਅਸਲ ਵਿੱਚ ਭਾਜਪਾ ਦੇ ਮਾੜੇ ਕੰਮਾਂ ਅਤੇ ਸਿਵਲ ਸੰਸਥਾਵਾਂ ਵਿੱਚ ਭ੍ਰਿਸ਼ਟਾਚਾਰ ਦਾ ਪਹਾੜ ਹੈ। ਉਨ੍ਹਾਂ ਐਲਾਨ ਕੀਤਾ ਕਿ ਦਿੱਲੀ ਨਗਰ ਨਿਗਮ ਚੋਣਾਂ ਕੂੜੇ ਦੇ ਮੁੱਦੇ ‘ਤੇ ਲੜੀਆਂ ਜਾਣਗੀਆਂ। ਭਾਜਪਾ ਨੇ ਆਪਣੇ 15 ਸਾਲਾਂ ਦੇ ਸ਼ਾਸਨ ਦੌਰਾਨ ਦਿੱਲੀ ਨੂੰ ਕੂੜੇ ਦੇ ਤਿੰਨ ਪਹਾੜ ਦਿੱਤੇ ਹਨ।