ਨਵੀਂ ਦਿੱਲੀ, 13 ਮਈ
ਦਿੱਲੀ ਵਿਚ ਨਾਜਾਇਜ਼ ਉਸਾਰੀਆਂ ਢਾਹੁਣ ਦਾ ਵਿਰੋਧ ਕਰਨ ਵਾਲੇ ਵਿਧਾਇਕ ਅਮਾਨਤਉੱਲ੍ਹਾ ਨੂੰ ਅੱਜ ਸਾਕੇਤ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ ਜਿਸ ਤੋਂ ਬਾਅਦ ਉਹ ਤਿਹਾੜ ਜੇਲ੍ਹ ਵਿਚ ਰਿਹਾਅ ਵੀ ਹੋ ਗਏ ਹਨ। ਉਨ੍ਹਾਂ ਨੂੰ 12 ਮਈ ਨੂੰ ਪੁਲੀਸ ਵੱਲੋਂ ਉੱਦੋਂ ਹਿਰਾਸਤ ਵਿਚ ਲਿਆ ਗਿਆ ਸੀ ਜਦੋਂ ਉਹ ਨਗਰ ਨਿਗਮ ਦਸਤਿਆਂ ਦਾ ਵਿਰੋਧ ਕਰਨ ਲਈ ਕੰਚਨ ਕੁੰਜ ਪਹੁੰਚੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਗ਼ਰੀਬਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਜਦੋਂ ਕਿ ਮਦਨਪੁਰ ਖਾਦਰ ਵਿੱਚ ਕੋਈ ਨਾਜਾਇਜ਼ ਉਸਾਰੀ ਨਹੀਂ ਹੋਈ ਹੈ।