ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਜੂਨ
ਤਕਨੀਕੀ ਖਰਾਬੀ ਕਾਰਨ ਦਿੱਲੀ ਮੈਟਰੋ ਦੀ ਯੈਲੋ ਲਾਈਨ ਦੇ ਹਿੱਸੇ ’ਤੇ ਸੇਵਾਵਾਂ ਇਕ ਘੰਟੇ ਦੀ ਦੇਰੀ ਨਾਲ ਚੱਲੀਆਂ। ਅਧਿਕਾਰੀਆਂ ਨੇ ਦੱਸਿਆ ਕਿ ਤਕਨੀਕੀ ਖਰਾਬੀ ਕਾਰਨ ਓਐੱਚਈ (ਓਵਰਹੈੱਡ ਉਪਕਰਣ) ਨਾਲ ਕੁਝ ਸਮੱਸਿਆ ਸੀ। ਯੈਲੋ ਲਾਈਨ ਦਿੱਲੀ ਵਿੱਚ ਸਮੇਪੁਰ ਬਾਦਲੀ ਤੇ ਗੁਰੂਗ੍ਰਾਮ ਵਿੱਚ ਹੁਡਾ ਸਿਟੀ ਸੈਂਟਰ ਨੂੰ ਜੋੜਦੀ ਹੈ। ਦਿੱਲੀ ਮੈਟਰੋ ਨੇ ਕਿਹਾ ਕਿ ਯੈਲੋ ਲਾਈਨ ਦੇ ਵਿਸ਼ਵਵਿਦਿਆਲਿਆ ਤੇ ਜਹਾਂਗੀਰਪੁਰੀ ਸੈਕਸ਼ਨ ਵਿਚਕਾਰ ਰੇਲ ਸੇਵਾਵਾਂ ਅੱਜ ਦੁਪਹਿਰ 12.55 ਵਜੇ ਤੋਂ ਦੁਪਹਿਰ 2 ਵਜੇ ਤੱਕ ਪ੍ਰਭਾਵਿਤ ਹੋਈਆਂ। ਪ੍ਰਭਾਵਿਤ ਸਮੇਂ ਦੌਰਾਨ ਵਿਸ਼ਵਵਿਦਿਆਲਿਆ ਤੋਂ ਹੁਡਾ ਸਿਟੀ ਸੈਂਟਰ ਦੇ ਵਿਚਕਾਰ ਛੋਟੀ ਲੂਪ ਸੇਵਾ ਦਿੱਤੀ ਗਈ ਸੀ। ਵਿਸ਼ਵਵਿਦਿਆਲਾ ਤੋਂ ਜਹਾਂਗੀਰਪੁਰੀ ਸੈਕਸ਼ਨ ਦੇ ਵਿਚਕਾਰ ਸਿੰਗਲ ਲਾਈਨ ਰੇਲ ਦੀ ਆਵਾਜਾਈ ਵੀ ਦਿੱਤੀ ਗਈ।