ਦਿੱਲੀ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਟੈਬ ਵੰਡੇ

ਦਿੱਲੀ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਟੈਬ ਵੰਡੇ

ਮਨੀਸ਼ ਸਿਸੋਦੀਆ ਵਿਦਿਆਰਥੀ ਨੂੰ ਟੈਬ ਦਿੰਦੇ ਹੋਏ।

ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਦਸੰਬਰ

ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਵਿੱਚ ਈ-ਟੈਬਲੇਟ ਵੰਡੇ। ਸਮਾਰੋਹ ਜੀਐਸਕੇਵੀ, ਏਐਚ ਬਲਾਕ ਅਤੇ ਬੀਐਲ ਬਲਾਕ ਦੇ ਅਹਾਤੇ ਸ਼ਾਲੀਮਾਰ ਬਾਗ਼ ਵਿਚ ਹੋਇਆ। ਬਾਰ੍ਹਵੀਂ ਜਮਾਤ ਦੇ 1902 ਵਿਦਿਆਰਥੀਆਂ ਨੂੰ ਈ-ਟੈਬਲੇਟ ਦਿੱਤੇ ਜਾ ਰਹੇ ਹਨ। ਸ੍ਰੀ ਸਿਸੋਦੀਆ ਨੇ ਤਿੰਨ ਕੰਪਨੀਆਂ ਦੇ ਸੀਈਓ ਦੀ ਹਾਜ਼ਰੀ ਵਿੱਚ ਦਿੱਲੀ ਦੇ ਪੰਜਾਹ ਸਕੂਲਾਂ ਦੇ ਹਰ ਵਿਦਿਆਰਥੀਆਂ ਨੂੰ ਈ-ਟੈਬ ਸੌਂਪੇ।

ਸ੍ਰੀ ਸਿਸੋਦੀਆ ਨੇ ਬੱਚਿਆਂ ਨੂੰ ਈ-ਟੈਬ ਦਿੰਦੇ ਹੋਏ ਇਸ ਨੂੰ ਕਰੋਨਾ ਮਹਾਮਾਰੀ ਦੌਰਾਨ ਸਿੱਖਿਆ ਲਈ ਮਹੱਤਵਪੂਰਨ ਦੱਸਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਰੋਨਾ ਟੀਕਾ ਲਗਾਇਆ ਜਾਵੇਗਾ ਪਰ ਅੱਜ ਕਿਸੇ ਵੀ ਟੀਕੇ ਨਾਲ ਸਿੱਖਿਆ ਦੇ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਇਸੇ ਲਈ ਦਿੱਲੀ ਸਰਕਾਰ ਇਸ ਨੁਕਸਾਨ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਸ੍ਰੀ ਸਿਸੋਦੀਆ ਨੇ ਕਿਹਾ ਕਿ ਸਕੂਲ ਬੰਦ ਹੋਣ ਕਾਰਨ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਆਨਲਾਈਨ ਵਿਦਿਆ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਉਨ੍ਹਾਂ ਬੱਚਿਆਂ ਲਈ ਇਹ ਸਾਧਨ ਰੱਖਣਾ ਇੱਕ ਵੱਡੀ ਚੁਣੌਤੀ ਹੈ ਜਿਸ ਕੋਲ ਸਰੋਤ ਨਹੀਂ ਹਨ।

ਸ੍ਰੀ ਸਿਸੋਦੀਆ ਨੇ ਕਿਹਾ ਕਿ ਕਰੋਨਾ ਸੰਕਟ ਕਾਰਨ ਸਰਕਾਰ ਕੋਲ ਇਸ ਸਾਲ ਫੰਡਾਂ ਦੀ ਘਾਟ ਹੈ। ਇਸੇ ਲਈ ਵੱਖ ਵੱਖ ਕੰਪਨੀਆਂ ਨੂੰ ਸੀਐਸਆਰ ਵਿਚ ਬੱਚਿਆਂ ਦੀ ਮਦਦ ਕਰਨ ਦੀ ਅਪੀਲ ਕੀਤੀ ਤੇ ਟਾਟਾ ਪਾਵਰ ਨੇ 1059, ਬੀਐਸਈਬੀ ਰਾਜਧਾਨੀ ਪਾਵਰ ਨੇ 543 ਅਤੇ ਬੀਐਸਈਬੀ ਯਮੁਨਾ ਪਾਵਰ ਨੇ 300 ਟੈਬ ਦਿੱਤੇ ਹਨ।

ਸ੍ਰੀ ਸਿਸੋਦੀਆ ਨੇ ਦੂਜੀਆਂ ਕੰਪਨੀਆਂ ਨੂੰ ਬੱਚਿਆਂ ਦੀ ਆਨਲਾਈਨ ਸਿੱਖਣ ਵਿੱਚ ਸਹਾਇਤਾ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਾਧਨ ਸਿਰਫ਼ 1902 ਬੱਚਿਆਂ ਦੀ ਜਰੂਰਤਾਂ ਨੂੰ ਪੂਰਾ ਕਰਦੀਆਂ ਹਨ, ਬਹੁਤ ਸਾਰੇ ਬੱਚਿਆਂ ਨੂੰ ਅਜੇ ਵੀ ਇਸ ਦੀ ਜ਼ਰੂਰਤ ਹੈ।

ਸ੍ਰੀ ਸਿਸੋਦੀਆ ਨੇ ਬੱਚਿਆਂ ਨੂੰ ਦੱਸਿਆ ਕਿ ਇਹ ਟੈਬ ਉਨ੍ਹਾਂ ਦੇ ਸੁਫ਼ਨਿਆਂ ਨੂੰ ਸੱਚ ਕਰਨ ਲਈ ਇਕ ਸਾਧਨ ਹਨ। ਇਸ ਨੂੰ ਆਪਣੀ ਪੜ੍ਹਾਈ ਲਈ ਇਸਤੇਮਾਲ ਕਰੋ ਅਤੇ ਇਮਤਿਹਾਨ ਤੋਂ ਬਾਅਦ ਸਕੂਲ ਨੂੰ ਵਾਪਸ ਕਰ ਕੇ ਹੋਰ ਜ਼ਰੂਰਤਮੰਦ ਬੱਚਿਆਂ ਦੀ ਮਦਦ ਕਰੋ।

ਅੱਜ ਈ-ਟੈਬ ਪ੍ਰਾਪਤ ਕਰਨ ਵਾਲੇ ਬੱਚਿਆਂ ਨੇ ਸ੍ਰੀ ਸਿਸੋਦੀਆ ਦਾ ਧੰਨਵਾਦ ਕਰਦਿਆਂ ਇਸ ਨੂੰ ਉਨ੍ਹਾਂ ਦੀ ਸਿੱਖਿਆ ਲਈ ਬਹੁਤ ਮਹੱਤਵਪੂਰਨ ਦੱਸਿਆ। ਵਿਦਿਆਰਥਣ ਰਜਨੀ ਨੇ ਕਿਹਾ ਕਿ ਉਹ ਤਿੰਨ ਭੈਣ-ਭਰਾ ਹਨ, ਉਨ੍ਹਾਂ ਕੋਲ ਸਿਰਫ਼ ਇੱਕੋ ਫੋਨ ਹੈ ਤੇ ਪੜ੍ਹਾਈ ਵਿਚ ਮੁਸ਼ਕਿਲ ਆਉਂਦੀ ਸੀ। ਇਸ ਟੈਬ ਨਾਲ ਉਨ੍ਹਾਂ ਦੀ ਪੜ੍ਹਾਈ ਵਿਚ ਮਦਦ ਹੋਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All