ਦਿੱਲੀ ਕਮੇਟੀ ਚੋਣਾਂ: ਨਾਮਜ਼ਦਗੀਆਂ ਦਾ ਦੌਰ ਮੁਕੰਮਲ

ਦਿੱਲੀ ਕਮੇਟੀ ਚੋਣਾਂ: ਨਾਮਜ਼ਦਗੀਆਂ ਦਾ ਦੌਰ ਮੁਕੰਮਲ

ਮੌਲਾਨਾ ਅਜ਼ਾਦ ਮੈਡੀਕਲ ਕਾਲਜ ’ਚ ਕਾਗਜ਼ ਦਾਖ਼ਲ ਕਰਦੇ ਹੋਏ ਪੰਥਕ ਸੇਵਾ ਦਲ ਦੇ ਉਮੀਦਵਾਰ ਹਰਦਿੱਤ ਸਿੰਘ ।-ਫੋਟੋ: ਦਿਓਲ

ਪੱਤਰ ਪ੍ਰੇਰਕ

ਨਵੀਂ ਦਿੱਲੀ, 7 ਅਪਰੈਲ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਕਾਗਜ਼ਾਤ ਦਾਖ਼ਲ ਕਰਨ ਦੇ ਅੱਜ ਆਖ਼ਰੀ ਦਿਨ 246 ਹੋਰ ਉਮੀਦਵਾਰਾਂ ਨੇ ਆਪਣੇ ਪਰਚੇ ਇਲਾਕਿਆਂ ਦੇ ਚੋਣ ਅਧਿਕਾਰੀਆਂ ਕੋਲ ਜਮ੍ਹਾਂ ਕਰਵਾਏ। ਇਸ ਤਰ੍ਹਾਂ ਕੁੱਲ 504 ਉਮੀਦਵਾਰਾਂ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਲਈ ਮੈਦਾਨ ਵਿੱਚ ਪੈਰ ਧਰੇ ਹਨ। ਬੀਤੇ ਦਿਨ ਤੱਕ 246 ਉਮੀਦਵਾਰ ਕਾਗਜ਼ ਦਾਖ਼ਲ ਕਰ ਚੁੱਕੇ ਸਨ। ਭਲਕੇ 8 ਅਪਰੈਲ ਨੂੰ ਚੋਣ ਅਧਿਕਾਰੀ ਦਾਖ਼ਲ ਕੀਤੇ ਦਸਤਾਵੇਜ਼ਾਂ ਦੀ ਜਾਂਚ ਕਰਨ ਜਾਂ ਨਾਂ ਵਾਪਸ ਲੈਣ ਵਾਲੇ ਉਮੀਦਵਾਰਾਂ ਦੀ ਗਿਣਤੀ ਕਰਨ ਮਗਰੋਂ ਉਮੀਦਵਾਰਾਂ ਦੀ ਕੁੱਲ ਸੰਖਿਆ ਜਾਰੀ ਕਰਨਗੇ ਤੇ ਉਨ੍ਹਾਂ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਜਾਰੀ ਕਰ ਦਿੱਤੇ ਜਾਣਗੇ ਜੋ ਆਜ਼ਾਦ ਹਨ ਜਾਂ ਗ਼ੈਰ-ਰਜਿਸਟਰਡ ਹਨ। ਇਸ ਵਾਰ ਪੰਜਾਬੀ ਬਾਗ਼ ਹਲਕੇ ਵਿੱਚ ਸਭ ਤੋਂ ਜ਼ਿਆਦਾ 21 ਉਮੀਦਵਾਰਾਂ ਨੇ ਪਰਚੇ ਭਰੇ। ਘੱਟ ਪਰਚੇ ਦੋ ਹਲਕਿਆਂ ਵਿੱਚ ਭਰੇ ਗਏ ਹਨ। ਦੇਵ ਨਗਰ ਵਿੱੱਚ 19 ਉਮੀਦਵਾਰਾਂ ਨੇ ਪਰਚੇ ਭਰੇ। ਪੀਤਮਪੁਰਾ, ਵਿਸ਼ਨੂੰ ਗਾਰਡਨ ਤੇ ਰਾਮੇਸ਼ ਨਗਰ ਵਿੱਚ 7-7 ਉਮੀਦਵਾਰਾਂ ਨੇ ਪਰਚੇ ਦਾਖ਼ਲ ਕੀਤੇ ਹਨ ਜਦੋਂ ਕਿ ਕਾਲਕਾ ਵਿੱਚ 6 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਉਣ ਦਾ ਫ਼ੈਸਲਾ ਕੀਤਾ ਹੈ।

ਚਾਂਦਨੀ ਚੌਕ ਦੇ ਉਮੀਦਵਾਰ ਦਾ ਵਿਰੋਧ

ਨਵੀਂ ਦਿੱਲੀ (ਪੱਤਰ ਪ੍ਰੇਰਕ): ਚਾਂਦਨੀ ਚੌਕ ਵਾਰਡ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਅਮਰਜੀਤ ਸਿੰਘ ਪਿੰਕੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉਸ ਖ਼ਿਲਾਫ਼ ਇੱਕ ਸੰਸਥਾ ਚਾਂਦਨੀ ਚੌਕ ਵਿੱਚ ਸ਼ਹੀਦੀ ਯਾਦਗਾਰਾਂ ਦੁਆਲੇ ਸੁੰਦਰੀਕਰਨ ਦੌਰਾਨ ਦਿੱਲੀ ਸਰਕਾਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਮਾਮਲਾ ਚੁੱਕਦੇ ਰਹਿਣ ਦਾ ਦਾਅਵਾ ਕਰਦੀ ਆਈ ਹੈ। ਸੰਸਥਾ ਦੇ ਆਗੂ ਸਰਬਜੀਤ ਸਿੰਘ ਨੇ ਅੱਜ ਦੱਸਿਆ ਕਿ ਉਨ੍ਹਾਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਅਪੀਲ ਕੀਤੀ ਕਿ ਉਹ ਇੱਥੋਂ ਆਪਣਾ ਉਮੀਦਵਾਰ ਬਦਲੀ ਕਰਨ ਨਹੀਂ ਤਾਂ ਵਿਰੋਧ ਵਿੱਚ ਸੰਗਤ ਕੋਲ ਜਾਇਆ ਜਾਵੇਗਾ ਕਿਉਂਕਿ ਸਥਾਨਕ ਕਮੇਟੀ ਮੈਂਬਰ ਜੋ ਇਸ ਵਾਰ ਵੀ ਧਾਰਮਿਕ ਚੋਣ ਲੜ ਰਿਹਾ ਹੈ ਵੱਲੋਂ ਚੱਲ ਰਹੇ ਕੰਮ ਵਿੱਚ ਕਥਿਤ ਰੁਕਾਵਟ ਪਾਈ ਜਾ ਰਹੀ ਹੈ।  ਉਧਰ ਅਮਰਜੀਤ ਸਿੰੰਘ ਪਿੰਕੀ ਨੇ ਕਿਹਾ ਕਿ ਸਾਰੇ ਦੋਸ਼ ਬੇਬੁਨਿਆਦ ਹਨ ਤੇ ਕੋਈ ਕੰਮ ਨਹੀਂ ਰੋਕਿਆ ਗਿਆ ਤੇ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਵੱਲੋਂ ਵਰਸਾਏ ਹੋਏ ਬਾਬਾ ਰਵੀ ਵੱਲੋਂ ਕਾਰ ਸੇਵਾ ਕੀਤੀ ਜਾ ਰਹੀ ਹੈ। ਜੋ ਨਕਸ਼ਾ ਪਾਸ ਹੋਇਆ ਹੈ ਉਸੇ ਅਨੁਸਾਰ ਕੰਮ ਹੋਵੇਗਾ।

ਅਕਾਲੀ  ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ

ਅੱਜ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਰਹਿੰਦੇ ਉਮੀਦਵਾਰਾਂ ਨੇ ਆਪੋ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ ਕੋਲ ਦਾਖ਼ਲ ਕੀਤੇ। ਜਿਹੜੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਉਨ੍ਹਾਂ ਵਿਚ ਪਰਵਿੰਦਰ ਸਿੰਘ ਲੱਕੀ ਵਾਰਡ ਨੰਬਰ 41 ਨਵੀਂ ਸ਼ਾਹਦਰਾ, ਗੁਰਮੀਤ ਸਿੰਘ ਟਿੰਕੂ ਵਾਰਡ ਨੰਬਰ 32 ਜਨਕਪੁਰੀ, ਨਿਸ਼ਾਨ ਸਿੰਘ ਮਾਨ ਵਾਰਡ ਨੰਬਰ 11 ਚੰਦਰ ਵਿਹਾਰ, ਚਰਨਜੀਤ ਸਿੰਘ ਵਾਰਡ ਨੰਬਰ 38 ਗ੍ਰੇਟਰ ਕੈਲਾਸ਼ ਸਮੇਤ ਬਾਕੀ ਰਹਿੰਦੇ ਹੋਰਨਾਂ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All