ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਸਤੰਬਰ
ਸਦਰ ਬਾਜ਼ਾਰ ਵਿੱਚ ਉਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੀ ਸਮੱਸਿਆ ਨੂੰ ਲੈ ਕੇ ਅੱਜ ਫੈਡਰੇਸ਼ਨ ਆਫ ਸਦਰ ਬਜ਼ਾਰ ਟਰੇਡਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਿਚਾਲੇ ਮੀਟਿੰਗ ਹੋਈ ਜਿਸ ਵਿੱਚ ਬਿਜਲੀ ਵਿਭਾਗ ਦੀ ਤਰਫੋਂ ਬੀਐੱਸੲਈਐਸ ਯਮੁਨਾ ਦੇ ਉੱਚ ਅਧਿਕਾਰੀਆਂ ਆਰ.ਕੇ.ਤਿਆਗੀ (ਏ.ਐੱਸ.ਵੀ.ਪੀ.) ਜਗਦੀਸ਼ ਪਾਲ (ਡਵੀਜ਼ਨ ਮੁਖੀ) ਗੋਪਾਲ ਪਾਲ (ਡੀ.ਜੀ.ਐਮ.) ਅਤੇ ਵਿਨੋਦ ਚੌਰਸੀਆ (ਇੰਜੀਨੀਅਰ) ਅਤੇ ‘ਫੇਸਟਾ’ ਨੇ ਇਸ ਮੀਟਿੰਗ ਵਿੱਚ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਅਤੇ ਸੰਭਾਵਿਤ ਖਤਰੇ ਤੋਂ ਜਾਣੂ ਕਰਵਾਇਆ। ਫੈਡਰੇਸ਼ਨ ਆਫ ਸਦਰ ਬਾਜ਼ਾਰ ਟਰੇਡਰਸ ਦੇ ਚੇਅਰਮੈਨ ਪਰਮਜੀਤ ਸਿੰਘ ਪੰਮਾ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸਦਰ ਬਾਜ਼ਾਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲਟਕਦੀਆਂ ਤਾਰਾਂ ਦੀਆਂ ਫੋਟੋਆਂ ਦਿਖਾਈਆਂ ਅਤੇ ਇਸ ਸਮੱਸਿਆ ਤੋਂ ਜਲਦੀ ਨਿਜਾਤ ਦਿਵਾਉਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਫੈਡਰੇਸ਼ਨ ਦੇ ਅਧਿਕਾਰੀਆਂ ਨਾਲ ਮਿਲ ਕੇ ਸਾਰੇ ਬਾਜ਼ਾਰ ਦਾ ਸਰਵੇਖਣ ਕੀਤਾ ਅਤੇ ਭਰੋਸਾ ਦਿੱਤਾ ਕਿ ਜਲਦੀ ਹੀ ਸਦਰ ਬਾਜ਼ਾਰ ਦੇ ਹਰ ਬਾਜ਼ਾਰ ਵਿਚੋਂ ਲਟਕਦੀਆਂ ਤਾਰਾਂ ਨੂੰ ਹਟਾ ਦਿੱਤਾ ਜਾਵੇਗਾ।