ਨਵੀਂ ਦਿੱਲੀ: ਦਿੱਲੀ ਦੇ ਉਦਯੋਗ ਮੰਤਰੀ ਸਤਿੰਦਰ ਜੈਨ ਨੇ ਸ਼ੁੱਕਰਵਾਰ ਨੂੰ ਦਿੱਲੀ ਰਾਜ ਉਦਯੋਗਿਕ ਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ (ਡੀਐਸਆਈਆਈਡੀਸੀ) ਦੇ ਬੋਰਡ ਦੀ ਬੈਠਕ ਬੁਲਾਈ। ਮੀਟਿੰਗ ਵਿੱਚ ਉਦਯੋਗ ਮੰਤਰੀ ਜੈਨ ਨੇ ਕਿਹਾ ਕਿ ਮਾਇਆਪੁਰੀ ਤੇ ਮੰਗੋਲਪੁਰੀ ਖੇਤਰਾਂ ਵਿੱਚ ਖਰਾਬ ਹੋਈਆਂ ਸੜਕਾਂ ਦਾ ਮੁੜ ਨਿਰਮਾਣ ਕੀਤਾ ਜਾਵੇਗਾ। ਮਾਇਆਪੁਰੀ ਫੇਜ਼ 1 ਅਤੇ ਫੇਜ਼ 2 ਦੇ ਖੇਤਰ ਵਿੱਚ 22 ਸੜਕਾਂ ਨੂੰ ਸੁਧਾਰਿਆ ਜਾਵੇਗਾ. ਕੇਜਰੀਵਾਲ ਸਰਕਾਰ ਡੀਐੱਸਆਈਆਈਡੀਸੀ ਦੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਫੰਡ ਰਾਹੀਂ 13 ਐਡਵਾਂਸ ਲਾਈਫ ਸਪੋਰਟ ਐਂਬੂਲੈਂਸਾਂ (ਏਐਲਐੱਸ) ਦੀ ਖ਼ਰੀਦ ਕਰੇਗੀ। ਜੈਨ ਨੇ ਮਾਇਆਪੁਰੀ ਅਤੇ ਮੰਗੋਲਪੁਰੀ ਖੇਤਰਾਂ ਵਿੱਚ ਸੜਕਾਂ ਦੀ ਹਾਲਤ ਦਾ ਜਾਇਜ਼ਾ ਲਿਆ। ਮਾਇਆਪੁਰੀ ਅਤੇ ਮੰਗੋਲਪੁਰੀ ਵਿੱਚ ਖਰਾਬ ਹੋਈਆਂ ਸੜਕਾਂ ਦਾ ਜਲਦੀ ਤੋਂ ਜਲਦੀ ਪੁਨਰ ਨਿਰਮਾਣ ਕੀਤਾ ਜਾਵੇ। ਉਦਯੋਗ ਮੰਤਰੀ ਨੇ ਮਾਇਆਪੁਰੀ ਫੇਜ਼ 1 ਅਤੇ ਫੇਜ਼ 2 ਵਿੱਚ 22 ਸੜਕਾਂ ਦੇ ਸੁਧਾਰ ਦੇ ਨਾਲ ਨਾਲ ਮਾਇਆਪੁਰੀ ਉਦਯੋਗਿਕ ਖੇਤਰ ਵਿੱਚ ਮੰਗੋਲਪੁਰੀ ਖੇਤਰ ਵਿੱਚ ਸੜਕਾਂ ਦੇ ਸੁਧਾਰ ਨੂੰ ਉਦਯੋਗਿਕ ਪ੍ਰਵਾਨਗੀ ਦੇ ਦਿੱਤੀ ਹੈ। ਸੁਧਾਰ ਤੋਂ ਬਾਅਦ ਟਰਾਂਸਪੋਰਟ ਪ੍ਰਣਾਲੀ ਨੂੰ ਵਧੀਆ ਬਣਾਇਆ ਜਾਵੇਗਾ ਅਤੇ ਇਸ ਨਾਲ ਉਦਯੋਗਿਕ ਅਰਥ ਵਿਵਸਥਾ ਨੂੰ ਹੁਲਾਰਾ ਮਿਲੇਗਾ। ਸਤਿੰਦਰ ਜੈਨ ਨੇ ਕਿਹਾ ਕਿ ਦਿੱਲੀ ਸਰਕਾਰ ਡੀਸੀਆਈਆਈਡੀਸੀ ਦੇ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ (ਸੀਐਸਆਰ) ਫੰਡ ਰਾਹੀਂ 13 ਐਡਵਾਂਸਡ ਲਾਈਫ ਸਪੋਰਟ (ਏਐਲਐਸ) ਐਂਬੂਲੈਂਸਾਂ ਦੀ ਖਰੀਦ ਕਰੇਗੀ।