ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਜੁਲਾਈ
ਇੱਥੇ ਸ੍ਰੀ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਆਈਟੀ, ਨਾਨਕ ਪਿਆਓ, (ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਨਾਲ ਸਬੰਧਤ) ਵਿੱਚ ਸਾਲਾਨਾ ਦਿਵਸ ਸਮਾਗਮ ਮਨਾਇਆ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋ. (ਡਾ.) ਨਵਨੀਤ ਕੌਰ, ਡਾਇਰੈਕਟਰ, ਐੱਸਜੀਟੀਬੀਆਈਆਈਟੀ ਨੇ ਕੀਤੀ। ਉਨ੍ਹਾਂ ਇਸ ਮੌਕੇ ਸਾਲਾਨਾ ਰਿਪੋਰਟ ਪੇਸ਼ ਕੀਤੀ। ਸਮਾਗਮ ਦੀ ਸ਼ੁਰੂਆਤ ਸਾਲ ਭਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਲਈ ਇਨਾਮ ਵੰਡ ਵਾਲੇ ਪ੍ਰੋਗਰਾਮ ਨਾਲ ਹੋਈ। ਇਸ ਮੌਕੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਐੱਸਜੀਟੀਬੀਆਈਐਮ ਆਈਟੀ ਦੇ ਸਹਾਇਕ ਡਾਇਰੈਕਟਰਸ. ਵਰਿੰਦਰ ਸਿੰਘ ਨੇ ਸੰਸਥਾ ਦੀ ਪ੍ਰਬੰਧ ਕਮੇਟੀ, ਚੇਅਰਮੈਨ, ਐਮਪੀਐੱਸ ਚੱਢਾ ਅਤੇ ਸਹਿ-ਚੇਅਰਮੈਨ, ਜਸਬੀਰ ਸਿੰਘ ਜੱਸੀ ਫੈਕਲਟੀ ਅਤੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਸ਼ਵ ਪੰਜਾਬੀ ਸੰਸਥਾ ਦੇ ਮੀਤ ਪ੍ਰਧਾਨ ਜਗਤਾਰਨ ਸਿੰਘ, ਬੀਬੀ ਵਿੰਦਰੀ (ਅਧਿਆਤਮਿਕ ਬੁਲਾਰੇ), ਦਰਸ਼ਨ ਸਿੰਘ ਸੂਰੀ ਤੇ ਹੋਰ ਉੱਘੀਆਂ ਹਸਤੀਆਂ ਹਾਜ਼ਰ ਸਨ।