ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਫਰਵਰੀ
ਪਿਛਲੇ 24 ਘੰਟਿਆਂ ’ਚ ਕਰੋਨਾ ਲਾਗ ਤੋਂ 2,506 ਮਰੀਜ਼ ਠੀਕ ਹੋਏ ਹਨ। ਰਾਜ ਦੇ ਸਿਹਤ ਵਿਭਾਗ ਨੇ ਐਤਵਾਰ ਨੂੰ ਦਿੱਤੀ ਜਾਣਕਾਰੀ ਰਾਹੀਂ ਦੱਸਿਆ ਕਿ ਪਿਛਲੇ 24 ਘੰਟਿਆਂ ’ਚ ਦਿੱਲੀ ਵਿੱਚ 1,410 ਵਿਅਕਤੀ ਕੋਵਿਡ -19 ਲਈ ਪਾਜ਼ੇਟਿਵ ਪਾਏ ਗਏ ਜਿਸ ਨਾਲ ਕੁੱਲ ਸੰਖਿਆ 18,43,933 ਹੋ ਗਈ ਹੈ। ਪਾਜ਼ੇਟਿਵ ਦਰ 2.45% ਤੱਕ ਡਿੱਗ ਗਈ ਹੈ। ਰਾਸ਼ਟਰੀ ਰਾਜਧਾਨੀ ‘ਚ ਸ਼ਨਿਚਰਵਾਰ ਨੂੰ 1,604 ਨਵੇਂ ਲਾਗ ਦੇ ਕੇਸ ਦਰਜ ਕੀਤੇ ਗਏ ਤੇ ਪਾਜ਼ੇਟਿਵ ਦਰ 5.24% ਸੀ। ਦਿੱਲੀ ‘ਚ ਵਰਤਮਾਨ ਵਿੱਚ 8,869 ਸਰਗਰਮ ਕੋਵਿਡ -19 ਕੇਸ ਹਨ।
ਪਿਛਲੇ 24 ਘੰਟਿਆਂ ’ਚ ਇਸ ਬਿਮਾਰੀ ਨਾਲ 14 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਦਿੱਲੀ ‘ਚ ਇਸ ਬਿਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 25,983 ਹੈ ਤੇ ਮੌਤ ਦਰ 1.41% ਹੈ। ਰਾਜ ਦੇ ਸਿਹਤ ਵਿਭਾਗ ਦੇ ਅਨੁਸਾਰ 2,506 ਮਰੀਜ਼ ਲਾਗ ਤੋਂ ਠੀਕ ਹੋਏ ਜਿਸ ਨਾਲ ਰਾਸ਼ਟਰੀ ਰਾਜਧਾਨੀ ‘ਚ ਕੁੱਲ ਰਿਕਵਰੀ 18,09,081 ਹੋ ਗਈ। ਸ਼ਹਿਰ ’ਚ 8,869 ਸਰਗਰਮ ਕੋਵਿਡ -19 ਕੇਸ ਹਨ ਜਿਨ੍ਹਾਂ ਵਿੱਚੋਂ 6,401 ਇਕਾਂਤਵਾਸ ਤਹਿਤ ਘਰ ’ਚ ਹਨ। ਅੱਜ ਤੱਕ ਕੰਟੇਨਮੈਂਟ ਜ਼ੋਨਾਂ ਦੀ ਕੁੱਲ ਗਿਣਤੀ 30,546 ਸੀ। ਬੁਲੇਟਿਨ ਅਨੁਸਾਰ ਰਾਸ਼ਟਰੀ ਰਾਜਧਾਨੀ ‘ਚ 81,757 ਕੋਵਿਡ -19 ਟੀਕਾਕਰਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ। ਇਨ੍ਹਾਂ ਵਿੱਚੋਂ 18,001 ਲੋਕਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ ਜਦੋਂ ਕਿ 56,395 ਨੂੰ ਦੂਜੀ ਖੁਰਾਕ ਦਿੱਤੀ ਗਈ। ਹੁਣ ਤੱਕ ਕੁੱਲ 2,99,48,322 ਟੀਕਾਕਰਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ 1,70,72,902 ਪਹਿਲੀ ਖੁਰਾਕ ਸੀ ਜਦੋਂ ਕਿ 1,25,59,913 ਦਿੱਲੀ ‘ਚ ਦੂਜੀ ਖੁਰਾਕ ਸੀ।