ਨਿੱਜੀ ਹਸਪਤਾਲਾਂ ਦੇ ਕੋਵਿਡ ਬੈੱਡ ਦਿੱਲੀ ਤੋਂ ਬਾਹਰੀ ਲੋਕਾਂ ਨੇ ਮੱਲੇ

ਨਿੱਜੀ ਹਸਪਤਾਲਾਂ ਦੇ ਕੋਵਿਡ ਬੈੱਡ ਦਿੱਲੀ ਤੋਂ ਬਾਹਰੀ ਲੋਕਾਂ ਨੇ ਮੱਲੇ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਸਤੰਬਰ

ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਕੋਵਿਡ -19 ਦੇ 30 ਫੀਸਦੀ ਮਰੀਜ਼ ਹਸਪਤਾਲਾਂ ਵਿੱਚ ਦਾਖਲ ਹਨ, ਉਹ ਦੂਜੇ ਰਾਜਾਂ ਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਦੇ ਗ਼ੈਰ-ਵਸਨੀਕਾਂ ਨੇ ਨਿੱਜੀ ਹਸਪਤਾਲਾਂ ਵਿੱਚ ਜ਼ਿਆਦਾਤਰ ਆਈਸੀਯੂ ਬੈੱਡ ਮੱਲ ਰੱਖੇ ਹਨ। ਸ੍ਰੀ ਜੈਨ ਨੇਦੱਸਿਆ ਕਿ ਬਾਹਰੋਂ ਆਉਣ ਵਾਲੇ ਲੋਕ ਪ੍ਰਾਈਵੇਟ ਹਸਪਤਾਲਾਂ ਨੂੰ ਤਰਜੀਹ ਦਿੰਦੇ ਹਨ। ਉਹ ਪਹਿਲਾਂ ਹੀ ਆਪਣਾ ਮਨ ਬਣਾ ਲੈਂਦੇ ਹਨ। ਇਹ ਮਰੀਜ਼ ਸਿੱਧਾ ਉਨ੍ਹਾਂ ਚਾਰ-ਪੰਜ ਹਸਪਤਾਲਾਂ ਵਿੱਚ ਜਾਂਦੇ ਹਨ ਜਿਨ੍ਹਾਂ ਬਾਰੇ ਉਨ੍ਹਾਂ ਨੇ ਸੁਣਿਆ ਹੈ ... ਜਿਵੇਂ ਮੈਕਸ, ਅਪੋਲੋ ਤੇ ਫੋਰਟਿਸ। ਇਸੇ ਕਰਕੇ ਇਨ੍ਹਾਂ ਹਸਪਤਾਲਾਂ ਦੇ ਆਈਸੀਯੂ ਬੈੱਡ ਭਰੇ ਹੋਏ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਮਰੀਜ਼ ਉਹ ਹਨ ਜੋ ਆਈਸੀਯੂ ਦੀ ਸਹੂਲਤ ਭਾਲਦੇ ਹਨ। ਉਨ੍ਹਾਂ ਕਿਹਾ ਕਿ ਇਥੇ 1500 ਅਜਿਹੇ ਮਰੀਜ਼ ਇਲਾਜ ਅਧੀਨ ਹਨ। ਮੰਤਰੀ ਨੇ ਇਹ ਵੀ ਖੁਲਾਸਾ ਕੀਤਾ ਕਿ ਅਧਿਕਾਰੀ ਦਿੱਲੀ ਦੇ ਬਾਹਰੋਂ ਆਉਣ ਵਾਲੇ ਗੈਰ-ਰਿਹਾਇਸ਼ੀ ਮਰੀਜ਼ਾਂ ਦਾ ਡਾਟਾ ਵੱਖਰੇ ਤੌਰ ‘ਤੇ ਇਕੱਤਰ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਦਿੱਲੀ ਅੰਦਰ ਆਈਸੀਯੂ ਬਿਸਤਰਿਆਂ ਦੀ ਕੋਵਿਡ ਮਰੀਜ਼ਾਂ ਨੂੰ ਵਧੇਰੇ ਲੋੜ ਹੁੰਦੀ ਹੈ ਜਿਸ ਕਰਕੇ ਇਨ੍ਹਾਂ ਦੀ ਜ਼ਿਆਦਾ ਮੰਗ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All