ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਅਕਤੂਬਰ
ਦਿੱਲੀ ਮੈਟਰੋ ਦੀ ਗੁਲਾਬੀ ਰੰਗ ਦੀ ਪੱਟੜੀ ਦਾ ਮਜਲਿਸ ਪਾਰਕ-ਸ਼ਿਵ ਵਿਹਾਰ ਕੋਰੀਡੋਰ ਦੇ ਇਕ ਛੋਟੇ ਹਿੱਸੇ ਦੀ ਉਸਾਰੀ ਦਾ ਕੰਮ ਅਜੇ ਹੋਰ ਸਮਾਂ ਲਵੇਗਾ ਕਿਉਂਕਿ ਕੋਵਿਡ-19 ਮਹਾਂਮਾਰੀ ਕਾਰਨ ਇਸ ਕੰਮ ਦੇ ਪੂਰਾ ਕਰਨ ਦੀ ਸਤੰਬਰ 2020 ਤਕ ਦੀ ਆਖ਼ਰੀ ਤਾਰੀਕ ਹੁਣ ਅੱਗੇ ਪਾਈ ਗਈ ਹੈ। ਤ੍ਰਿਲੋਕਪੁਰੀ ਇਲਾਕੇ ਦਾ ਇਕ ਛੋਟਾ ਜਿਹਾ ਹਿੱਸਾ ਹੀ ਇਸ ਕੋਰੀਡੋਰ ਦੇ ਪੂਰਾ ਹੋਣ ਵਿੱਚ ਵੱਡੀ ਰੁਕਾਵਟ ਬਣਿਆ ਹੋਇਆ ਹੈ। ਸੂਤਰਾਂ ਮੁਤਾਬਕ ਹੁਣ ਇਹ ਹਿੱਸਾ ਮਾਰਚ 2021 ਤਕ ਹੀ ਪੂਰਾ ਹੋਣ ਦੀ ਉਮੀਦ ਹੈ। ਇਸ ਕੋਰੀਡੋਰ ਦੀ ਉਸਾਰੀ ਵਿੱਚ ਰੁਕਾਵਟ 17 ਮਕਾਨਾਂ ਕਾਰਨ ਆਈ ਹੈ ਜੋ ਰਾਹ ਵਿੱਚ ਪੈਂਦੇ ਹਨ ਤੇ ਇਹ ਮਾਮਲਾ ਹੁਣ ਅਦਾਲਤੀ ਗੇੜਾਂ ਵਿੱਚ ਫਸਿਆ ਹੋਣ ਕਰਕੇ ਉਸਾਰੀ ਕਾਰਜ ਅੱਧਵਾਟੇ ਪਏ ਹਨ। ਇੱਥੇ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਇਸ ਛੋਟੇ ਹਿੱਸੇ ਦੇ ਪੂਰੇ ਹੋਣ ਨਾਲ ਕੋਰੀਡੋਰ ਪੂਰਾ ਕੰਮ ਕਰਨ ਲੱਗੇਗਾ। ਉਸਾਰੀ ਦਾ ਕੰਮ ਅਜੇ ਹੋਰ ਸਮਾਂ ਲਵੇਗਾ ਕਿਉਂਕਿ ਕੋਵਿਡ-19 ਮਹਾਂਮਾਰੀ ਕਾਰਨ ਇਸ ਕੰਮ ਦੇ ਪੂਰਾ ਕਰਨ ਦੀ ਸਤੰਬਰ 2020 ਤਕ ਦੀ ਆਖ਼ਰੀ ਤਾਰੀਕ ਹੁਣ ਅੱਗੇ ਪਾਈ ਗਈ ਹੈ।