ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਮਈ
ਦਿੱਲੀ ਵਿੱਚ ਐਤਵਾਰ ਨੂੰ 946 ਨਵੇਂ ਕੋਵਿਡ ਮਰੀਜ਼ਾਂ ਦੀ ਪਛਾਣ ਕੀਤੀ ਗਈ ਤੇ ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਰੋਜ਼ਾਨਾ ਦੇ ਕਰੋਨਾ ਮਰੀਜ਼ਾਂ ਦੀ ਗਿਣਤੀ ਇੱਕ ਹਜ਼ਾਰ ਤੋਂ ਹੇਠਾਂ ਪਾਈ ਗਈ ਹੈ।
ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਸਮੇਤ ਸਬੰਧਤ ਅਥਾਰਿਟੀਆਂ ਵੱਲੋਂ ਬੀਤੇ 45 ਦਿਨਾਂ ਦੀ ਲੋਕਾਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਮਿਹਨਤ ਦਾ ਨਤੀਜਾ ਹੈ ਕਿ ਕਰੋਨਾ ਉਪਰ ਕਾਬੂ ਹੁੰਦਾ ਜਾਪਦਾ ਹੈ। ਬੀਤੇ 24 ਘੰਟਿਆਂ ਦੌਰਾਨ ਕਰੋਨਾ ਨਾਲ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ 78 ਦੱਸੀ ਜਾ ਰਹੀ ਹੈ ਜੋ 13 ਅਪਰੈਲ ਤੋਂ ਸਭ ਤੋਂ ਘੱਟ ਹੈ।
ਦਿੱਲੀ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1803 ਰਹੀ। ਸ਼ਹਿਰ ਵਿੱਚ ਬੀਤੇ 7 ਦਿਨਾਂ ਤੋਂ ਔਸਤਨ 1547 ਮਰੀਜ਼ ਪਾਏ ਜਾ ਰਹੇ ਹਨ ਤੇ ਇਹ 23 ਅਪਰੈਲ ਨੂੰ ਖਤਮ ਹੋਏ ਹਫ਼ਤੇ ਵਿੱਚ ਦਰਜ ਕੀਤੇ ਗਏ 25294 ਮਾਮਲਿਆਂ ਤੋਂ ਬਹੁਤ ਹੇਠਾਂ ਹਨ।
ਬੀਤੇ ਦਿਨ 122 ਲੋਕਾਂ ਦੀ ਮੌਤ ਕਰੋਨਾ ਕਾਰਨ ਹੋਈ ਸੀ। ਬੀਤੇ ਹਫ਼ਤ7 ਦੌਰਾਨ ਮੌਤ ਦਰ 151 ਰਹੀ ਹੋ 19 ਅਪਰੈਲ ਤੋਂ ਬਾਅਦ ਸਭ ਤੋਂ ਘੱਟ ਹੈ। ਸਰਗਰਮ ਮਾਮਲੇ ਵੀ ਘੱਟ ਰਹੇ ਹਨ। ਅੱਜ 13035 ਵਿਅਕਤੀ ਬਿਮਾਰੀ ਨਾਲ ਲੜ ਰਹੇ ਹਨ ਤੇ ਇਹ ਬੀਤੇ 57 ਦਿਨਾਂ ਵਿੱਚ ਸਭ ਤੋਂ ਹੇਠਾਂ ਹਨ।
ਟੋਹਾਣਾ ਵਿੱਚ 93 ਪਾਜ਼ੇਟਿਵ, 4 ਦੀ ਮੌਤ
ਟੋਹਾਣਾ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਕਰੋਨਾ ਨਾਲ ਮੌਤ ਹੋਣ ਤੇ ਸੰਖਿਆ ਵਧ ਕੇ 406 ਹੋ ਗਈ ਹੈ। ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਵਿੱਚ ਐੱਮਪੀ ਰੋਹੀ ਦੀ 65 ਸਾਲਾ, ਅਜੀਤ ਨਗਰ ਦੀ 50 ਸਾਲਾ, ਅਕਾਂਵਾਲੀ ਦੀ 53 ਸਾਲਾ ਤੇ ਗਿੱਲਾਖੇੜਾ ਦੀ 86 ਸਾਲਾ ਔਰਤ ਦੀ ਮੌਤ ਹੋ ਗਈ ਹੈ। ਕਰੋਨਾ ਰਿਕਵਰੀ ਰੇਟ 90 ਫੀਸਦੀ ਪੁੱਜਾ। ਘਰਾਂ ਵਿੱਚ ਇਕਾਂਤਵਾਸ ਮਰੀਜ਼ਾਂ ਦੀ ਸੰਖਿਆ 895 ਹੋਈ। ਕਰੋਨਾ ਐਕਟਿਵ ਕੇਸ 1237 ਤੇ ਕਰੋਨਾ ਪੀੜਤ 221 ਨੂੰ ਡਿਸਚਾਰਜ਼ ਕੀਤਾ ਗਿਆ। ਨਵੇਂ ਕਰੋਨਾ ਕੇਸ ਫਤਿਹਾਬਾਦ ਵਿੱਚ 22, ਟੋਹਾਣਾ ਵਿੱਚ 4, ਰਤੀਆ ਵਿੱਚ 29, ਭੱਠੁ ਵਿੱਚ 15, ਬੜੋਪਲ ਵਿੱਚ 7, ਭੁਨਾ ਵਿੱਚ 9 ਤੇ ਜਾਖਲ ਵਿੱਚ 7 ਪਾਏ ਗਏ ਹਨ।