ਕਰੋਨਾ: ਦਿੱਲੀ ’ਚ ਲਾਗ ਦੇ 5,760 ਨਵੇਂ ਕੇਸ, 30 ਮੌਤਾਂ

ਕਰੋਨਾ: ਦਿੱਲੀ ’ਚ ਲਾਗ ਦੇ 5,760 ਨਵੇਂ ਕੇਸ, 30 ਮੌਤਾਂ

ਦਿੱਲੀ ਵਿੱਚ ਇੱਕ ਮਹਿਲਾ ਕਰੋਨਾ ਰੋਕੂ ਟੀਕਾ ਲਗਵਾਉਂਦੀ ਹੋਈ। -ਫੋਟੋ: ਪੀਟੀਆਈ

ਪੱਤਰ ਪ੍ਰੇਰਕ

ਨਵੀਂ ਦਿੱਲੀ, 24 ਜਨਵਰੀ

ਦਿੱਲੀ ਵਿੱਚ 5,760 ਨਵੇਂ ਕਰੋਨਾਵਾਇਰਸ ਮਾਮਲੇ ਤੇ 30 ਸਬੰਧਤ ਮੌਤਾਂ 24 ਜਨਵਰੀ ਨੂੰ ਦਰਜ ਕੀਤੀਆਂ ਗਈਆਂ ਜਿਸ ਨਾਲ ਰਾਸ਼ਟਰੀ ਰਾਜਧਾਨੀ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 45,140 ਹੋ ਗਈ। ਇਸ ਦੇ ਨਾਲ ਸ਼ਹਿਰ ਵਿੱਚ ਕੋਵਿਡ -19 ਦੇ ਕੇਸਾਂ ਦੀ ਗਿਣਤੀ ਵਿੱਚ 37.3 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਇੱਕ ਦਿਨ ਪਹਿਲਾਂ 9,197 ਤਾਜ਼ੇ ਕਰੋਨਾਵਾਇਰਸ ਮਾਮਲੇ ਸ਼ਾਮਲ ਕੀਤੇ ਗਏ ਸਨ ਜੋ ਕਿ 22 ਜਨਵਰੀ ਦੇ ਕੋਵਿਡ -19 ਕੇਸਾਂ ਦੀ ਗਿਣਤੀ ਨਾਲੋਂ 20 ਪ੍ਰਤੀਸ਼ਤ ਘੱਟ ਸੀ। ਜਨਵਰੀ ‘ਚ ਹੁਣ ਤੱਕ ਰਾਜਧਾਨੀ ‘ਚ ਕੋਵਿਡ-19 ਨਾਲ 543 ਲੋਕ ਦਮ ਤੋੜ ਚੁੱਕੇ ਹਨ। ਰਾਜਧਾਨੀ ਵਿੱਚ ਕੋਵਿਡ-19 ਪਾਜ਼ੇਟਿਵ ਦਰ ਕੱਲ੍ਹ 13.32 ਪ੍ਰਤੀਸ਼ਤ ਦੇ ਮੁਕਾਬਲੇ ਹੁਣ 11.79 ਪ੍ਰਤੀਸ਼ਤ ਹੈ। ਦਿੱਲੀ ਦੇ ਸਿਹਤ ਬੁਲੇਟਿਨ ਦੇ ਅਨੁਸਾਰ ਸ਼ਨਿਚਰਵਾਰ ਨੂੰ 69,022 ਦੇ ਮੁਕਾਬਲੇ ਪਿਛਲੇ ਦਿਨ 48,844 ਕਰੋਨਾਵਾਇਰਸ ਟੈਸਟ ਕੀਤੇ ਗਏ ਸਨ।

13 ਜਨਵਰੀ ਨੂੰ 28,867 ਦੇ ਰਿਕਾਰਡ ਉੱਚ ਪੱਧਰ ਨੂੰ ਛੂਹਣ ਤੋਂ ਬਾਅਦ ਦਿੱਲੀ ਵਿੱਚ ਰੋਜ਼ਾਨਾ ਰਿਪੋਰਟ ਕੀਤੇ ਜਾ ਰਹੇ ਕੋਵਿਡ-19 ਮਾਮਲਿਆਂ ਦੀ ਗਿਣਤੀ ਹੌਲੀ-ਹੌਲੀ ਘੱਟ ਰਹੀ ਹੈ। ਸਿਰਫ਼ 10 ਦਿਨਾਂ ਵਿੱਚ ਕੋਵਿਡ-19 ਦੇ ਕੇਸ 10,000 ਦੇ ਅੰਕ ਤੋਂ ਹੇਠਾਂ ਆ ਗਏ ਹਨ। ਦਿੱਲੀ ਵਿੱਚ 5 ਜੂਨ ਤੋਂ ਬਾਅਦ ਸਭ ਤੋਂ ਵੱਧ ਕੋਵਿਡ-19 ਨਾਲ ਸਬੰਧਤ 45 ਮੌਤਾਂ ਦਰਜ ਕੀਤੀਆਂ। 22 ਜਨਵਰੀ ਨੂੰ ਜਦੋਂ ਇਸ ਵਿੱਚ 11,486 ਕੇਸ ਸ਼ਾਮਲ ਹੋਏ ਤੇ 16.36 ਪ੍ਰਤੀਸ਼ਤ ਦੀ ਪਾਜ਼ੇਟਿਵ ਦਰ ਦਰਜ ਕੀਤੀ ਗਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All