ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਜੁਲਾਈ
ਦਿੱਲੀ ਪ੍ਰਦੇਸ਼ ਕਾਂਗਰਸ ਵੱਲੋਂ ਪੈਗਾਸਸ ਸਪਾਈਵੇਅਰ ਕਾਂਡ ਖ਼ਿਲਾਫ਼ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਪਾਰਟੀ ਨੇ ਦੋਸ਼ ਲਾਇਆ ਕਿ ਸਰਕਾਰ ਨੇ ਦੇਸ਼ ਦੀ ਸੁਰੱਖਿਆ ਖਤਰੇ ਵਿੱਚ ਪਾ ਦਿੱਤਾ ਹੈ। ਕਾਂਗਰਸੀ ਕਾਰਕੁਨਾਂ ਨੇ ‘ਭਾਜਪਾ’ ਨੂੰ ‘ਭਾਰਤੀ ਜਾਸੂਸ ਪਾਰਟੀ’ ਗਰਦਾਨਿਆ। ਇਸੇ ਦੌਰਾਨ ਦਿੱਲੀ ਦੀ ਮਰਹੂਮ ਸਾਬਕਾ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਤ ਨੂੰ ਸੂਬਾ ਕਾਂਗਰਸ ਵੱਲੋਂ ਯਾਦ ਕੀਤਾ ਗਿਆ।