ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਨਵੰਬਰ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਭਾਰਤ ਦੇ ਲੋਕ ਅੱਠ ਨਵੰਬਰ ਨੂੰ ਹਮੇਸ਼ਾਂ ਦੇਸ਼ ਦੇ ਸਭ ਤੋਂ ‘ਕਾਲੇ ਦਿਨ’ ਵਜੋਂ ਯਾਦ ਰੱਖਣਗੇ ਕਿਉਂਕਿ ਇਹ ਦਿਨ ਚਾਰ ਸਾਲ ਪਹਿਲਾਂ ਸਾਲ 2016 ਵਿੱਚ ਰਾਤ ਅੱਠ ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਆਰਥਿਕਤਾ ਨੂੰ ਤਬਾਹੀ ਦੇ ਰਸਤੇ ਪਾ ਦਿੱਤਾ ਸੀ। ਮੋਦੀ ਸਰਕਾਰ ਵੱਲੋਂ ਬਿਨਾਂ ਕਿਸੇ ਸੋਚ-ਵਿਚਾਰ ਤੇ ਯੋਜਨਾਬੰਦੀ ਦੇ ਇਕ ਭਿਆਨਕ ਸਟਰੋਕ ‘ਨੋਟਬੰਦੀ’ ਲਾਗੂ ਕੀਤੀ ਗਈ। ਬਾਜ਼ਾਰ ਵਿਚੋਂ 500 ਤੇ 1000 ਰੁਪਏ ਦੇ ਨੋਟ ਵਾਪਸ ਲੈ ਲਏ ਗਏ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਦੇਸ਼ ਭਰ ਦੇ 150 ਆਮ ਲੋਕਾਂ ਦੀਆਂ ਜਾਨਾਂ ਗਈਆਂ ਜਦੋਂ ਉਹ ਆਪਣੀ ਮਿਹਨਤ ਨਾਲ ਕਮਾਏ ਪੈਸੇ ਵਾਪਸ ਲੈਣ ਲਈ ਕਤਾਰਬੱਧ ਹੋਏ।
ਪ੍ਰਧਾਨ ਨੇ ਕਿਹਾ ਕਿ ਕਾਂਗਰਸ ਨੇ ਨੋਟਬੰਦੀ ਦੀ ਚੌਥੀ ਵਰ੍ਹੇਗੰਢ ਨੂੰ ਨੰ ‘ਵਿਸ਼ਵਾਸਘਾਤ ਦਿਵਸ’ ਵਜੋਂ ਮਨਾਇਆ ਕਿਉਂਕਿ ਦੇਸ਼ ਅਜੇ ਵੀ ਡਿੱਗ ਰਹੇ ਜੀਡੀਪੀ ਤੋਂ ਉਭਰ ਨਹੀਂ ਸਕਿਆ ਤੇ ਲੋਕਾਂ ਦੇ ਕਸ਼ਟ ਤੇ ਪੀੜਾ ਦਾ ਕੋਈ ਅੰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਰਿਜ਼ਰਵ ਬੈਂਕ ਆਫ਼ ਇੰਡੀਆ ਦੀ ਰਿਪੋਰਟ ਨੇ ਇਸ ਨੂੰ “ਯਾਦਗਾਰੀ ਅਸਫਲਤਾ’ ਵਜੋਂ ਸਾਬਤ ਕਰ ਦਿੱਤਾ ਹੈ ਪਰ ਮੋਦੀ ਹੁਣ ਵੀ ਆਪਣੀ ਕਥਿਤ ਗ਼ਲਤੀ ਨੂੰ ਮੰਨਣ ਤੋਂ ਇਨਕਾਰ ਕਰਦੇ ਹਨ ਕਿਉਂਕਿ ਨੋਟਬੰਦੀ ਦੀ ਆਵਾਜ਼ ਦੇਸ਼ ਭਰ ਵਿਚ ਗੂੰਜ ਰਹੀ ਹੈ। ਰਾਜੀਵ ਭਵਨ ਵਿੱਚ ਪ੍ਰੱੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਨਿਲ ਕੁਮਾਰ ਨੇ ਕਿਹਾ ਕਿ ਇਹ ਹੈ ਕਿ ਜਦੋਂਕਿ ਮੋਦੀ ਨੇ ‘ਕਾਲਾ ਧਨ’ ਮੁੜ ਪ੍ਰਾਪਤ ਨਹੀਂ ਹੋਇਆ ਕਿਉਂਕਿ ਆਰਬੀਆਈ ਦੇ ਅਨੁਸਾਰ ਨੋਟਬੰਦੀ ਨਾਲ ਕਰੰਸੀ ਦਾ 99.3 ਫ਼ੀਸਦੀ ਤੋਂ ਵੱਧ ਖਜ਼ਾਨੇ ਵਿਚ ਵਾਪਸ ਆਇਆ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਸਿਰਫ਼ ਪ੍ਰਧਾਨ ਮੰਤਰੀ ਦੇ ਅਮੀਰ ਮਿੱਤਰਾਂ ਨੇ ਉਨ੍ਹਾਂ ਦੇ ਕਾਲੇ ਧਨ ਨੂੰ ਬਿਨਾਂ ਕਿਸੇ ਮੁਸ਼ਕਲ ਦੇ ਚਿੱਟੇ ਵਿੱਚ ਬਦਲਣ ਵਿੱਚ ਸਹਾਇਤਾ ਕੀਤੀ ਜਦੋਂ ਕਿ ਗ਼ਰੀਬਾਂ ਤੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ।
ਉਨ੍ਹਾਂ ਕਿਹਾ ਕਿ ਨੋਟਬੰਦੀ ਨੇ ਲੱਖਾਂ ਛੋਟੇ ਅਤੇ ਦਰਮਿਆਨੇ ਕਾਰੋਬਾਰ ਬੰਦ ਕਰਨ ਲਈ ਮਜਬੂਰ ਕੀਤਾ, ਕਰੋੜਾਂ ਨੂੰ ਬੇਰੁਜ਼ਗਾਰ ਬਣਾਇਆ ਗਿਆ ਅਤੇ ਕੁਲ ਮਿਲਾ ਕੇ ਦੇਸ਼ ਦੀ ਆਰਥਿਕਤਾ ਨੂੰ ਕਮਜ਼ੋਰ ਕੀਤਾ। ਉਨ੍ਹਾਂ ਮੰਗ ਕੀਤੀ ਕਿ ਮੋਦੀ ਸਰਕਾਰ ਨੂੰ ਨੋਟਬੰਦੀ ਤੇ ਇਸ ਦੇ ਭਿਆਨਕ ਨਤੀਜਿਆਂ ਬਾਰੇ ਵ੍ਹਾਈਟ ਪੇਪਰ ਜਾਰੀ ਕੀਤਾ ਜਾਵੇ।