ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਦਸੰਬਰ
ਆਲ ਤਹਿਰੀਕ ਅਵਾਮ-ਏ-ਹਿੰਦ ਐੱਮ.ਆਈ.ਐੱਫ. ਦੇ ਆਗੂ ਸਿਰਾਜ ਤਹਿਰਾਜ ਤੇ ਨਮੋਨੀ ਆਲ ਇੰਡੀਆ ਭਾਰਤੀ ਕਿਸਾਨ ਅਵਾਮ ਏ ਹਿੰਦ ਦੀ ਪੂਰੀ ਟੀਮ ਨੇ ਕਿਸਾਨ ਅੰਦੋਲਨ ਵਿੱਚ ਸ਼ਿਰਕਤ ਕੀਤੀ ਤੇ ਸਾਰੇ ਕਿਸਾਨਾਂ ਨੂੰ ਇਸ ਇਤਿਹਾਸਕ ਜਿੱਤ ’ਤੇ ਮੁਬਾਰਕਬਾਦ ਦਿੱਤੀ। ਸੰਸਥਾ ਵੱਲੋਂ ਕਿਹਾ ਗਿਆ ਕਿ ਅਖੰਡਤਾ ਅਤੇ ਭਾਈਚਾਰੇ ਦੀ ਏਕਤਾ ਕਾਰਨ ਕਿਸਾਨਾਂ ਦੇ ਸੰਘਰਸ਼ ਦੀ ਜਿੱਤ ਹੋਈ ਹੈ। ਬਿਆਨ ’ਚ ਕਿਹਾ ਕਿ ਇੱਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਦੇਸ਼ ਦੇ ਕਿਸਾਨਾਂ ਨੇ ਆਪਣੇ ਸੰਘਰਸ਼ ਵਿੱਚ ਕੁਰਬਾਨੀਆਂ ਦੇ ਕੇ ਸਿੱਧ ਕਰ ਦਿੱਤਾ ਹੈ ਕਿ ਉਹ ਸਰਬੋਤਮ ਯੋਧਾ ਕਿਸਾਨ ਹਨ। ਦੇਸ਼ ਦਾ ਕਿਸਾਨ ਪੂਰੇ ਦੇਸ਼ ਦੀ ਸੇਵਾ ਕਰ ਰਿਹਾ ਹੈ, ਇਸ ਲਈ ਇਹ ਵੀ ਇੱਕ ਅਹਿਮ ਸੰਘਰਸ਼ ਹੈ। ਕੇਂਦਰ ਸਰਕਾਰ ਨੇ ਆਪਣੇ ਗੋਡੇ ਟੇਕ ਦਿੱਤੇ ਤੇ ਕਿਸਾਨਾਂ ਦੀਆਂ ਤਮਾਮ ਮੰਗਾਂ ਪੂਰੀਆਂ ਮੰਨਣੀਆਂ ਪਈਆਂ। ਸੰਸਥਾ ਗਾਜੀਪੁਰ ਦੇ ਮੋਰਚੇ ਵਿਚ ਸ਼ਾਮਲ ਵੀ ਹੋਈ, ਜਿਥੇ ਕਿਸਾਨ ਆਗੂਆਂ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ।