ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਗਸਤ
ਘੱਟ ਗਿਣਤੀ ਸੈੱਲ, ਮਾਤਾ ਸੁੰਦਰੀ ਕਾਲਜ ਵੱਲੋਂ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਦੋ ਰੋਜ਼ਾ ਕੌਮੀ ਕਾਨਫਰੰਸ 25 ਅਗਸਤ ਨੂੰ ਕਰਵਾਈ ਜਾ ਰਹੀ ਹੈ। ਇਹ ਕਾਨਫਰੰਸ ਗੁਰੂ ਦੇ ਜੀਵਨ, ਬਾਣੀ, ਦਰਸ਼ਨ ਅਤੇ ਵਿਰਾਸਤ ਵਿਸ਼ੇ ਨੂੰ ਮੁਖਾਤਬਿ ਹੋ ਕੇ ਕੀਤੀ ਜਾ ਰਹੀ ਹੈ। ਕਾਲਜ ਦੇ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਅਤੇ ਘੱਟ ਗਿਣਤੀ ਸੈੱਲ ਦੇ ਕਨਵੀਨਰ ਡਾ. ਇਕਬਾਲ ਕੌਰ ਨੇ ਦੱਸਿਆ ਕਿ ਇਸ ਕਾਨਫਰੰਸ ਵਿਚ ਦੋ ਦਿਨਾਂ ਦੌਰਾਨ ਸੱਤ ਬੈਠਕਾਂ ਕੀਤੀਆਂ ਜਾਣਗੀਆਂ। ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਵਿਦਵਾਨ, ਗੁਰੂ ਸਾਹਿਬ ਦੇ ਹੁਕਮਨਾਮਿਆਂ, ਬਾਣੀ, ਫਾਰਸੀ, ਗੁਰਮੁਖੀ ਅਤੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਤੇ ਖੋਜ ਪੱਤਰ ਪੇਸ਼ ਕਰਨਗੇ। ਕਾਨਫਰੰਸ ਦਾ ਕੂੰਜੀਵਤ ਭਾਸ਼ਣ ਚਿੰਤਕ ਪ੍ਰੋ. ਜਗਬੀਰ ਸਿੰਘ (ਚਾਂਸਲਰ, ਕੇਂਦਰੀ ਯੂਨੀਵਰਸਿਟੀ ਬਠਿੰਡਾ) ਪੇਸ਼ ਕਰਨਗੇ।