ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਜੂਨ
ਇਥੇ ਕੌਮਾ ਰਾਜਧਾਨੀ ਵਿੱਚ ਬਜ਼ੁਰਗਾਂ ਵਿਰੁੱਧ ਜੁਰਮ ਵਿੱਚ ਹੋਏ ਵਾਧੇ ਦੇ ਮੱਦੇਨਜ਼ਰ ਦਿੱਲੀ ਦੇ ਉਪ ਰਾਜਪਾਲ ਨੇ ਦਿੱਲੀ ਪੁਲੀਸ ਦੇ ਉੱਚ ਰੈਂਕਿੰਗ ਅਧਿਕਾਰੀਆਂ ਨਾਲ ਅਪਰਾਧ ਸਮੀਖਿਆ ਮੀਟਿੰਗ ਕੀਤੀ। ਵਿਸ਼ੇਸ਼ ਕਮਿਸ਼ਨਰ ਆਫ਼ ਪੁਲੀਸ (ਲਾਅ ਐਂਡ ਆਰਡਰ) ਨਾਲ ਇਕ ਹਫ਼ਤਾਵਾਰ ਸਮੀਖਿਆ ਬੈਠਕ ਵਿਚ ਅਨਿਲ ਬੈਜਲ ਨੇ ਦਿੱਲੀ ਪੁਲੀਸ ਨੂੰ ਹਦਾਇਤ ਕੀਤੀ ਕਿ ਉਹ ਸੜਕ ਦੇ ਅਪਰਾਧ, ਖਾਸ ਕਰਕੇ ਕਮਜ਼ੋਰ ਸਮੂਹਾਂ (ਬਜ਼ੁਰਗ ਨਾਗਰਿਕਾਂ, ਕੁੜੀਆਂ, ਆਦਿ) ਦੀ ਸੁਰੱਖਿਆ ’ਤੇ ਸਖ਼ਤ ਨਜ਼ਰ ਰੱਖੇ। ਐੱਲਜੀ ਦਫ਼ਤਰ ਤੋਂ ਕਿਹਾ ਗਿਆ ਕਿ ਅਪਰਾਧ ਪ੍ਰਭਾਵਿਤ ਇਲਾਕਿਆਂ ਵਿੱਚ ਗਸ਼ਤ ਵਧਾਈ ਜਾਵੇ ਤੇ ਹਰ ਖੇਤਰ ਵਿੱਚ ਮੌਜੂਦਗੀ ਵਧਾਈ ਜਾਵੇ।