ਪਾਲ ਸਿੰਘ ਨੌਲੀ
ਜਲੰਧਰ, 6 ਅਪਰੈਲ
ਗਾਇਕ ਤੇ ਦਿੱਲੀ ਤੋਂ ਐੱਮਪੀ ਹੰਸ ਰਾਜ ਹੰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਪੰਦਰਾਂ ਮਿੰਟ ਤੱਕ ਚੱਲੀ ਮੀਟਿੰਗ ਬਾਰੇ ਗੱਲਬਾਤ ਕਰਦਿਆ ਹੰਸ ਰਾਜ ਹੰਸ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਬਾਰੇ ਬਹੁਤ ਫਿਕਰਮੰਦ ਹਨ। ਮੀਟਿੰਗ ਦੌਰਾਨ ਸਭ ਤੋਂ ਵੱਧ ਚਰਚਾ ਪੰਜਾਬ ਦੇ ਮਸਲਿਆਂ ’ਤੇ ਹੋਈ। ਉਨ੍ਹਾਂ ਲਿਖੀ ਕਿਤਾਬ ਪ੍ਰਧਾਨ ਮੰਤਰੀ ਨੂੰ ਭੇਟ ਕੀਤੀ।