ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਅਗਸਤ
ਦਿੱਲੀ ਚਾਈਲਡ ਰਾਈਟਸ ਪ੍ਰੋਟੈਕਸ਼ਨ ਕਮਿਸ਼ਨ ਵੱਲੋਂ ਨਾਬਾਲਗ ਨਾਲ ਕੁੱਟਮਾਰ ਦੇ ਮਾਮਲੇ ਦੀ ਪੈਰਵੀ ਕੀਤੀ ਜਾਵੇਗੀ। ਇੱਕ ਸੰਸਥਾ ਵੱਲੋਂ ਵੀਡੀਓ ਨੱਥੀ ਕੀਤੀ ਗਈ ਹੈ, ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਆਰ ਕੇ ਪੁਰਮ ਖੇਤਰ ਵਿੱਚ ਇੱਕ ਨਾਬਾਲਗ ਨੂੰ ਇੱਕ ਪੁਲੀਸ ਮੁਲਾਜ਼ਮ ਨੇ ਕੁੱਟਿਆ ਅਤੇ ਇੱਕ ਹੋਰ ਪੁਲੀਸ ਮੁਲਾਜ਼ਮ ਸਾਰੀ ਘਟਨਾ ਨੂੰ ਵੇਖ ਰਿਹਾ ਹੈ। ਲੜਕਾ ਰਾਤ ਨੂੰ ਖਾਣੇ ਦੀ ਭਾਲ ’ਚ ਗਲੀ ਵਿੱਚ ਘੁੰਮ ਰਿਹਾ ਸੀ। ਕਮਿਸ਼ਨ ਨੇ ਅਜਿਹੀ ਮਨਮਾਨੀ ਤੇ ਪੁਲੀਸ ਅਧਿਕਾਰੀਆਂ ਦੀ ਸਖਤ ਨਿੰਦਾ ਕੀਤੀ ਹੈ। ਡੀਸੀਪੀਸੀਆਰ ਨੇ ਐੱਸਐੱਚਓ (ਆਰ ਕੇ ਪੁਰਮ ਸਟੇਸ਼ਨ) ਨੂੰ ਇੱਕ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਸ਼ਾਮਲ ਦੋਵਾਂ ਅਧਿਕਾਰੀਆਂ ਦੀ ਪਛਾਣ ਕਰਨ ਦੀ ਹਦਾਇਤ ਕੀਤੀ ਹੈ ਜਿਵੇਂ ਕਿ ਵੀਡੀਓ ਵਿੱਚ ਸਪੱਸ਼ਟ ਹੈ। ਉਨ੍ਹਾਂ ਨੂੰ ਇੱਕ ਜਨਤਕ ਸੇਵਕ ਦੁਆਰਾ ਨਿਯਮਾਂ ਦੀ ਅਣਦੇਖੀ ਕਰਨ ਦੇ ਦੋਸ਼ ਵਿੱਚ ਆਈਪੀਸੀ ਦੀ ਧਾਰਾ -166 ਅਧੀਨ ਕੇਸ ਦਰਜ ਕਰਨ ਲਈ ਵੀ ਕਿਹਾ ਗਿਆ ਹੈ।