ਕੌਮੀ ਰਾਜਧਾਨੀ ਤੇ ਨੇੜਲੇ ਇਲਾਕਿਆਂ ਵਿੱਚ ਸੀਤ ਦਾ ਕਹਿਰ

ਕੌਮੀ ਰਾਜਧਾਨੀ ਤੇ ਨੇੜਲੇ ਇਲਾਕਿਆਂ ਵਿੱਚ ਸੀਤ ਦਾ ਕਹਿਰ

ਨਵੀਂ ਦਿੱਲੀ ਵਿੱਚ ਸ਼ੁੱਕਰਵਾਰ ਨੂੰ ਹੱਡ ਚੀਰਵੀਂ ਠੰਢ ’ਚ ਅੱਗ ਸੇਕਦੇ ਹੋਏ ਬੇਘਰੇ। -ਫੋਟੋ: ਪੀਟੀਆਈ

ਪੱਤਰ ਪ੍ਰੇਰਕ

ਨਵੀਂ ਦਿੱਲੀ, 15 ਜਨਵਰੀ

ਦਿੱਲੀ ਤੇ ਆਸ ਪਾਸ ਦੇ ਇਲਾਕਿਆਂ ਵਿੱਚ ਠੰਢ ਦੀ ਜਬਰਦਸਤ ਮਾਰ ਪੈ ਰਹੀ ਹੈ। ਅੱਜ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਦੇ ਕਰੀਬ ਰਿਹਾ ਜਦਕਿ ਸਫ਼ਦਰਜੰਗ ਕੇਂਦਰ ਵਿੱਚ ਇਹ 2 ਡਿਗਰੀ ਦਰਜ ਕੀਤਾ ਗਿਆ। ਇਹ ਆਮ ਨਾਲੋਂ 5 ਦਰਜੇ ਘੱਟ ਹੈ। ਬੁੱਧਵਾਰ ਨੂੰ ਇਹ ਅੰਕੜੇ 3.2 ਸੀ। 1 ਜਨਵਰੀ ਨੂੰ ਦਿੱਲੀ ਦੀਆਂ ਕਈ ਥਾਵਾਂ ਉਪਰ ਤਾਪਮਾਨ 1.1 ਡਿਗਰੀ ਤੱਕ ਹੇਠਾਂ ਚਲਾ ਗਿਆ ਸੀ। ਸ਼ੁੱਕਰਵਾਰ ਨੂੰ ਸਫਦਰਜੰਗ ਆਬਜ਼ਰਵੇਟਰੀ ਜੋ ਸ਼ਹਿਰ ਲਈ ਪ੍ਰਤੀਨਿਧੀ ਅੰਕੜੇ ਹਨ ਵਿੱਚ ਘੱਟੋ ਘੱਟ 2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜੋ ਆਮ ਨਾਲੋਂ ਪੰਜ ਡਿਗਰੀ ਘੱਟ ਹੈ। ਬੁੱਧਵਾਰ ਨੂੰ ਇਹ 3.2 ਡਿਗਰੀ ਸੈਲਸੀਅਸ ਸੀ। 1 ਜਨਵਰੀ ਨੂੰ, ਘੱਟੋ ਘੱਟ 1.1 ਡਿਗਰੀ ਤਾਪਮਾਨ ਦਰਜ ਕੀਤਾ ਗਿਆ, ਜੋ ਕਿ 15 ਸਾਲਾਂ ਵਿੱਚ ਮਹੀਨੇ ਦਾ ਸਭ ਤੋਂ ਘੱਟ ਸੀ। ਹਾਲਾਂਕਿ ਦਿੱਲੀ-ਐੱਨ.ਸੀ.ਆਰ. ਖੇਤਰ ਵਿੱਚ ਸੰਘਣੀ ਧੁੰਦ ਵੇਖਣ ਨੂੰ ਮਿਲੀ, ਜਿਸ ਕਾਰਨ ਸ਼ੁੱਕਰਵਾਰ ਸਵੇਰੇ ਸਫਦਰਜੰਗ ਆਬਜ਼ਰਵੇਟਰੀ ਵਿੱਚ 201 ਮੀਟਰ ’ਤੇ ਪਾਲਮ ਆਬਜ਼ਰਵੇਟਰੀ ਵਿੱਚ 300 ਮੀਟਰ ਦੀ ਦੂਰੀ ਘੱਟ ਗਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All