ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਮਾਰਚ
ਦਿੱਲੀ ’ਚ ਫਰਵਰੀ ਦੌਰਾਨ ਪਏ ਮੀਂਹ ਨਾਲ ਕੌਮੀ ਰਾਜਧਾਨੀ ਦਿੱਲੀ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲੀ ਹੈ। ਫਿਲਹਾਲ ਸੜਕਾਂ ’ਤੇ ਧੂੜ ਨਹੀਂ ਹੈ, ਜਿਸ ਕਾਰਨ ਏਅਰ ਕੁਆਲਿਟੀ ਇੰਡੈਕਸ ਹੇਠਲੇ ਦਰਜੇ ’ਤੇ ਹੈ। ਮਾਰਚ ਦੀ ਆਮਦ ਦੇ ਨਾਲ ਹੀ ਸਰਦੀ ਦਾ ਮੌਸਮ ਵੀ ਖਤਮ ਹੋ ਗਿਆ ਹੈ। 2021 ਵਿੱਚ ਸਰਦੀਆਂ ਦੇ ਦੋਵੇਂ ਮਹੀਨੇ ਰਿਕਾਰਡ ਸਾਫ਼ ਰਹੇ ਹਨ। 2016 ਤੋਂ ਲੈ ਕੇ ਹੁਣ ਤੱਕ ਇਸ ਸਾਲ ਜਨਵਰੀ-ਫਰਵਰੀ ਮਹੀਨੇ ਦੌਰਾਨ ਸਭ ਤੋਂ ਵੱਧ ਸਫ਼ਾਈ ਦਰਜ ਕੀਤੀ ਗਈ ਹੈ। ਅਧਿਕਾਰੀਆਂ ਮੁਤਾਬਕ ਸਰਦੀਆਂ ਦਾ ਮੌਸਮ ਸਾਫ਼ ਰਹਿਣ ਦਾ ਕਾਰਨ, ਇਸ ਸਾਲ ਜਨਵਰੀ ਅਤੇ ਫਰਵਰੀ ਵਿੱਚ ਚੰਗੀ ਬਾਰਿਸ਼ ਅਤੇ ਤੇਜ਼ ਹਵਾਵਾਂ ਹਨ। ਇਸ ਸਾਲ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਸਿਰਫ਼ ਇੱਕ ਦਿਨ ਲਈ ਗੰਭੀਰ ਦਰਜ ਹੋਈ ਹੈ।