ਨਵੀਂ ਦਿੱਲੀ, 28 ਅਗਸਤ
ਦਿੱਲੀ ਪੁਲੀਸ ਨੇ ਛਾਉਣੀ ਖੇਤਰ ਵਿੱਚ ਨੌਂ ਸਾਲ ਦੀ ਬੱਚੀ ਨਾਲ ਜਬਰ-ਜਨਾਹ ਤੇ ਹੱਤਿਆ ਦੇ ਮਾਮਲੇ ਵਿੱਚ ਅੱਜ ਸ਼ਮਸ਼ਾਨਘਾਟ ਦੇ ਪੁਜਾਰੀ ਅਤੇ ਤਿੰਨ ਹੋਰਾਂ ਖ਼ਿਲਾਫ਼ ਇੱਥੋਂ ਦੀ ਇੱਕ ਅਦਾਲਤ ਵਿੱਚ ਦੋਸ਼-ਪੱਤਰ ਦਾਖ਼ਲ ਕੀਤੇ ਹਨ। 400 ਪੰਨਿਆਂ ਦੀ ਰਿਪੋਰਟ ਵਿੱਚ ਸ਼ਮਸ਼ਾਨਘਾਟ ਦੇ ਪੁਜਾਰੀ ਰਾਧੇ ਸ਼ਿਆਮ (55 ਸਾਲ) ਅਤੇ ਇਸ ਦੇ ਮੁਲਾਜ਼ਮਾਂ ਕੁਲਦੀਪ ਸਿੰਘ, ਸਲੀਮ ਅਹਿਮਦ ਅਤੇ ਲਕਸ਼ਮੀ ਨਾਰਾਇਣ ਦੇ ਨਾਮ ਸ਼ਾਮਲ ਹਨ। ਚਾਰਾਂ ਖ਼ਿਲਾਫ਼ ਪੋਕਸੋ ਐਕਟ ਅਤੇ ਐੱਸਸੀ/ਐਸਟੀ ਦੀਆਂ ਧਾਰਾਵਾਂ ਵੀ ਲਾਈਆਂ ਗਈਆਂ ਹਨ। ਉਹ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹਨ। -ਪੀਟੀਆਈ