ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਕਤੂਬਰ
ਅਧਿਆਪਕ ਵੱਲੋਂ ਕਥਿਤ ਤੌਰ ’ਤੇ ਕੁੱਟਮਾਰ ਕਾਰਨ ਸਿਰ ’ਤੇ ਸੱਟਾਂ ਲੱਗਣ ਵਾਲੇ 12 ਸਾਲਾ ਲੜਕੇ ਦੀ ਮੌਤ ਹੋ ਗਈ। ਕੌਮੀ ਰਾਜਧਾਨੀ ਵਿੱਚ ਹਸਪਤਾਲ ਵਿੱਚ ਦੇਰੀ ਨਾਲ ਦਾਖਲ ਹੋਣ ਕਾਰਨ ਬੱਚੇ ਦੀ ਮੌਤ ਹੋ ਗਈ। ਛੇਵੀਂ ਜਮਾਤ ਦੇ ਵਿਦਿਆਰਥੀ ਦੇ ਪਿਤਾ ਨੇ 7 ਅਕਤੂਬਰ ਨੂੰ ਕਿਸੇ ਹੋਰ ਦਿਨ ਦੀ ਤਰ੍ਹਾਂ ਉਸ ਨੂੰ ਗ੍ਰੇਟਰ ਨੋਇਡਾ ਦੇ ਬਾਦਲਪੁਰ ਖੇਤਰ ਦੇ ਇੱਕ ਸਕੂਲ ਵਿੱਚ ਛੱਡ ਦਿੱਤਾ। ਹਾਲਾਂਕਿ ਸਕੂਲ ਖ਼ਤਮ ਹੋਣ ਤੋਂ ਪਹਿਲਾਂ ਪਿਤਾ ਨੂੰ ਸਕੂਲ ਤੋਂ ਇੱਕ ਫੋਨ ਆਇਆ ਕਿ ਉਸ ਦਾ ਪੁੱਤਰ ਪ੍ਰਿੰਸ ਬੇਹੋਸ਼ ਹੋ ਗਿਆ। ਉਹ ਆਪਣੇ ਪੁੱਤਰ ਨੂੰ ਨੇੜੇ ਦੇ ਸਿਹਤ ਕਲੀਨਿਕ ਲੈ ਗਿਆ ਜਿੱਥੋਂ ਉਸ ਨੂੰ ਹਸਪਤਾਲ ਰੈਫਰ ਕਰ ਦਿੱਤਾ ਗਿਆ। ਹਸਪਤਾਲ ਨੇ ਅਗਲੇਰੀ ਕਾਰਵਾਈ ਲਈ ਬੱਚੇ ਨੂੰ ਉੱਚ ਕੇਂਦਰ ਵਿੱਚ ਰੈਫਰ ਕਰ ਦਿੱਤਾ। ਹਾਲਾਂਕਿ ਪਰਿਵਾਰ ਵਾਲੇ ਸਫਦਰਜੰਗ ਹਸਪਤਾਲ ਪਹੁੰਚੇ ਪਰ ਉਨ੍ਹਾਂ ਨੇ ਬੈੱਡਾਂ ਦੀ ਅਣਹੋਂਦ ਕਾਰਨ ਬੱਚੇ ਨੂੰ ਦਾਖਲ ਨਹੀਂ ਕੀਤਾ। ਉਹ ਰਾਮ ਮਨੋਹਰ ਲੋਹੀਆ ਹਸਪਤਾਲ ਤੇ ਫਿਰ ਜੀਬੀ ਪੰਤ ਕੋਲ ਗਏ ਪਰ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ। ਪਰਿਵਾਰ ਅਨੁਸਾਰ ਆਖਰਕਾਰ ਉਨ੍ਹਾਂ ਨੂੰ ਐੱਲਐੱਨਜੇਪੀ ਹਸਪਤਾਲ ਵਿੱਚ ਪੁੱਤਰ ਲਈ ਬੈੱਡ ਲਿਆ। ਅਗਲੀ ਸਵੇਰ ਪ੍ਰਿੰਸ ਦਾ ਆਪਰੇਸ਼ਨ ਕੀਤਾ ਗਿਆ। ਹਾਲਾਂਕਿ ਬੱਚੇ ਦੀ ਕੁਝ ਘੰਟਿਆਂ ਬਾਅਦ ਸ਼ਨਿਚਰਵਾਰ ਸ਼ਾਮ ਨੂੰ ਮੌਤ ਹੋ ਗਈ। ਇਸ ਦੌਰਾਨ ਉਸ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਸ ਨੇ ਸਕੂਲ ਵਿਚ ਘਟਨਾ ਬਾਰੇ ਪੁੱਛਗਿੱਛ ਕੀਤੀ ਤਾਂ ਪ੍ਰਿੰਸ ਦੇ ਸਹਿਪਾਠੀਆਂ ਨੇ ਉਸ ਨੂੰ ਦੱਸਿਆ ਕਿ ਪ੍ਰਿੰਸ ਨੂੰ ਉਸ ਦੇ ਅਧਿਆਪਕ ਨੇ ਡੰਡੇ ਨਾਲ ਕੁੱਟਿਆ ਹੈ। ਉਸ ਨੇ ਦੱਸਿਆ ਕਿ ਉਸ ਦੇ ਲੜਕੇ ਦੀ ਛਾਤੀ, ਪੱਟਾਂ, ਮੋਢੇ, ਪਿੱਠ ਤੇ ਇੱਥੋਂ ਤੱਕ ਕਿ ਉਸ ਦੇ ਪੱਟਾਂ ’ਤੇ ਵੀ ਸੱਟਾਂ ਦੇ ਨਿਸ਼ਾਨ ਸਨ। ਰਿਪੋਰਟ ਅਨੁਸਾਰ ਅਧਿਆਪਕ ਵੱਲੋਂ ਬੱਚੇ ਦੇ ਹੱਥਾਂ ’ਤੇ ਤਿੰਨ ਵਾਰ ਡੰਡੇ ਨਾਲ ਵਾਰ ਕੀਤਾ ਗਿਆ ਕਿਉਂਕਿ ਉਹ ਜਮਾਤ ਦੇ ਟੈਸਟ ਵਿੱਚ ਫੇਲ੍ਹ ਹੋ ਗਿਆ ਸੀ। ਸੱਟ ਲੱਗਣ ਤੋਂ ਬਾਅਦ ਉਹ ਹੇਠਾਂ ਡਿੱਗ ਗਿਆ ਤੇ ਉਲਟੀਆਂ ਕਰਨ ਲੱਗਾ ਤੇ ਬਾਅਦ ਵਿੱਚ ਜਮਾਤ ਵਿੱਚ ਬੇਹੋਸ਼ ਹੋ ਗਿਆ।